Bank Holiday: ਜਨਵਰੀ 2025 ‘ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ, ਇਥੇ ਦੇਖੋ ਪੂਰੀ ਸੂਚੀ
ਨਵੀ ਦਿੱਲੀ : ਜੇਕਰ ਤੁਸੀਂ ਵੀ ਅਗਲੇ ਸਾਲ ਯਾਨੀ ਕਿ ਜਨਵਰੀ ਮਹੀਨੇ ਵਿੱਚ ਬੈਂਕਿੰਗ ਨਾਲ ਸਬੰਧਤ ਮਹੱਤਵਪੂਰਨ ਕੰਮ ਕਰਵਾਉਣੇ ਹਨ, ਤਾਂ ਤੁਹਾਨੂੰ ਅਗਲੇ ਸਾਲ ਜਨਵਰੀ ਦੇ ਮਹੀਨੇ ਵਿੱਚ ਆਉਣ ਵਾਲੀਆਂ ਬੈਂਕ ਛੁੱਟੀਆਂ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਹੈ। ਭਾਰਤੀ ਰਿਜ਼ਰਵ ਬੈਂਕ ਹਰ ਮਹੀਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਹਾਲਾਂਕਿ, ਇਸ ਦੌਰਾਨ ਔਨਲਾਈਨ ਸੇਵਾਵਾਂ ਜਾਰੀ ਰਹਿਣਗੀਆਂ, ਜੋ ਤੁਸੀਂ ਵਰਤ ਸਕਦੇ ਹੋ। ਅਗਲੇ ਸਾਲ ਜਨਵਰੀ ਮਹੀਨੇ ਵਿੱਚ ਕਈ ਮਹੱਤਵਪੂਰਨ ਦਿਨ-ਤਿਓਹਾਰ ਜਿਵੇਂ ਕਿ ਨਵਾਂ ਸਾਲ, ਗੁਰੂ ਗੋਬਿੰਦ ਸਿੰਘ ਜੈਅੰਤੀ, ਮਕਰ ਸੰਕ੍ਰਾਂਤੀ, ਵਿਵੇਕਾਨੰਦ ਜੈਅੰਤੀ, ਗਣਤੰਤਰ ਦਿਵਸ ਆਦਿ ਆ ਰਹੇ ਹਨ। ਇਨ੍ਹਾਂ ਖਾਸ ਮੌਕਿਆਂ ‘ਤੇ ਬੈਂਕ ਬੰਦ ਰਹਿਣਗੇ। ਅਗਲੇ ਸਾਲ ਜਨਵਰੀ ਦੇ ਮਹੀਨੇ ਬੈਂਕ ਕਿਹੜੇ ਦਿਨ ਬੰਦ ਰਹਿਣਗੇ? ਆਓ ਜਾਣਦੇ ਹਾਂ ਵਿਸਥਾਰ ਨਾਲ
ਪੂਰੀ ਸੂਚੀ –
1 ਜਨਵਰੀ 2025, ਬੁੱਧਵਾਰ – ਨਵੇਂ ਸਾਲ ਦਾ ਦਿਨ (ਦੇਸ਼ ਭਰ ਵਿੱਚ)
2 ਜਨਵਰੀ 2025, ਵੀਰਵਾਰ – ਨਵੇਂ ਸਾਲ ਦੀ ਛੁੱਟੀ (ਮਿਜ਼ੋਰਮ)
6 ਜਨਵਰੀ 2025, ਸੋਮਵਾਰ – ਗੁਰੂ ਗੋਬਿੰਦ ਸਿੰਘ ਜਯੰਤੀ (ਹਰਿਆਣਾ ਅਤੇ ਪੰਜਾਬ)
11 ਜਨਵਰੀ 2025, ਸ਼ਨੀਵਾਰ – ਮਿਸ਼ਨਰੀ ਦਿਵਸ (ਮਿਜ਼ੋਰਮ)
12 ਜਨਵਰੀ 2025, ਐਤਵਾਰ – ਗਾਨ-ਨਾਗਈ (ਮਨੀਪੁਰ)
12 ਜਨਵਰੀ 2025, ਐਤਵਾਰ – ਸਵਾਮੀ ਵਿਵੇਕਾਨੰਦ ਜਯੰਤੀ (ਪੱਛਮੀ ਬੰਗਾਲ)
14 ਜਨਵਰੀ 2025, ਮੰਗਲਵਾਰ – ਮਕਰ ਸੰਕ੍ਰਾਂਤੀ (ਕਈ ਰਾਜਾਂ ਵਿੱਚ)
14 ਜਨਵਰੀ 2025, ਮੰਗਲਵਾਰ – ਪੋਂਗਲ (ਕਈ ਰਾਜਾਂ ਵਿੱਚ)
15 ਜਨਵਰੀ 2025, ਬੁੱਧਵਾਰ – ਮਾਘ ਬਿਹੂ (ਅਸਾਮ)
15 ਜਨਵਰੀ 2025, ਬੁੱਧਵਾਰ – ਤਿਰੂਵੱਲੂਵਰ ਦਿਵਸ (ਤਾਮਿਲਨਾਡੂ)
16 ਜਨਵਰੀ 2025, ਵੀਰਵਾਰ – ਕਨੂਮਾ ਪਾਂਡੂਗੂ (ਅਰੁਣਾਚਲ ਪ੍ਰਦੇਸ਼)
23 ਜਨਵਰੀ 2025, ਵੀਰਵਾਰ – ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ (ਕਈ ਰਾਜਾਂ ਵਿੱਚ)
26 ਜਨਵਰੀ 2025, ਐਤਵਾਰ – ਗਣਤੰਤਰ ਦਿਵਸ (ਰਾਸ਼ਟਰੀ ਛੁੱਟੀ)
30 ਜਨਵਰੀ 2025, ਵੀਰਵਾਰ – ਸੋਨਮ ਲੋਸਰ (ਸਿੱਕਮ)
ਗੁਰਦਾਸਪੁਰ ਜੇਲ ‘ਚ ਹੰਗਾਮਾ, ਕੈਦੀਆਂ ਵਿਚਾਲੇ ਹੋਈ ਝੜਪ ‘ਚ ਇਕ ਜ਼ਖਮੀ