ਬਾਗਪਤ ‘ਚ ਵੱਡਾ ਹਾਦਸਾ; 65 ਫੁੱਟ ਉੱਚਾ ਮੰਚ ਟੁੱਟਿਆ, 7 ਦੀ ਮੌ/ਤ, ਵੱਡੀ ਗਿਣਤੀ ‘ਚ ਔਰਤਾਂ, ਮਰਦ ਅਤੇ ਬੱਚੇ ਜ਼ਖਮੀ
ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਮੰਗਲਵਾਰ ਨੂੰ ਜੈਨ ਭਾਈਚਾਰੇ ਦੇ ਨਿਰਵਾਣ ਮਹੋਤਸਵ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇੱਥੇ 65 ਫੁੱਟ ਉੱਚੇ ਮੰਚ ਦੀਆਂ ਪੌੜੀਆਂ ਟੁੱਟ ਗਈਆਂ। ਇਸ ਕਾਰਨ ਬਹੁਤ ਸਾਰੇ ਸ਼ਰਧਾਲੂ ਇੱਕ ਦੂਜੇ ‘ਤੇ ਡਿੱਗੇ। ਇਸ ਹਾਦਸੇ ਵਿੱਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। 80 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਗੰਭੀਰ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਇੰਸਪੈਕਟਰ ਵੀ ਪੁਲਸ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ। ਐੱਸਪੀ ਅਤੇ ਐਡੀਸ਼ਨਲ ਐੱਸਪੀ ਭਾਰੀ ਪੁਲਸ ਫੋਰਸ ਨਾਲ ਮੌਕੇ ‘ਤੇ ਪੁੱਜੇ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਸੀਐਮ ਯੋਗੀ ਨੇ ਹਾਦਸੇ ਦਾ ਲਿਆ ਨੋਟਿਸ
ਇਹ ਹਾਦਸਾ ਬਾਗਪਤ ਸ਼ਹਿਰ ਤੋਂ 20 ਕਿਲੋਮੀਟਰ ਦੂਰ ਬਰੌਤ ਤਹਿਸੀਲ ‘ਚ ਸਵੇਰੇ 7 ਤੋਂ 8 ਵਜੇ ਦਰਮਿਆਨ ਹੋਇਆ। ਇੱਥੇ ਸ਼੍ਰੀ ਦਿਗੰਬਰ ਜੈਨ ਡਿਗਰੀ ਕਾਲਜ ਦੀ ਗਰਾਊਂਡ ਵਿੱਚ ਨਿਰਵਾਣ ਮਹੋਤਸਵ ਤਹਿਤ ਧਾਰਮਿਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਸੀ। ਜਿਥੇ ਕਿ ਲੱਕੜ ਦਾ 65 ਫੁੱਟ ਉੱਚਾ ਮੰਚ ਬਣਾਇਆ ਗਿਆ ਸੀ। ਇਸ ਦੀਆਂ ਪੌੜੀਆਂ ਟੁੱਟ ਗਈਆਂ। ਜਿਸ ਕਾਰਨ ਭਗਦੜ ਮੱਚ ਗਈ ਅਤੇ ਵੱਡੀ ਗਿਣਤੀ ‘ਚ ਔਰਤਾਂ, ਮਰਦ ਅਤੇ ਬੱਚੇ ਜ਼ਖਮੀ ਹੋਏ ਹਨ। ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 7 ਹੋ ਗਈ ਹੈ। ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਅਜਿਹੇ ‘ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸੀਐਮ ਯੋਗੀ ਨੇ ਹਾਦਸੇ ਦਾ ਨੋਟਿਸ ਲਿਆ ਹੈ। ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਲਈ ਕਿਹਾ ਗਿਆ ਹੈ।
ਕਾਂਗਰਸੀ ਲੀਡਰ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਦੀ ਕਿਸਾਨੀ ਬਾਰੇ ਕੀਤੀ ਅਹਿਮ ਪ੍ਰੈੱਸ ਕਾਨਫ਼ਰੰਸ









