ਬੈਡਮਿੰਟਨ ਸਟਾਰ PV ਸਿੰਧੂ ਨੇ ਵਿਆਹ ਮੌਕੇ ਪਹਿਨੀ ਇਹ ਖਾਸ ਡਰੈੱਸ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵੈਂਕਟ ਦੱਤਾ ਸਾਈ ਨਾਲ ਵਿਆਹ ਕਰਵਾ ਲਿਆ ਹੈ। ਦੋਹਾਂ ਦਾ ਵਿਆਹ ਉਦੈਪੁਰ ‘ਚ ਧੂਮ-ਧਾਮ ਨਾਲ ਹੋਇਆ। ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਸ ਨੇ ਕਾਰੋਬਾਰੀ ਵੈਂਕਟ ਦੱਤਾ ਸਾਈਂ ਨਾਲ ਸੱਤ ਫੇਰੇ ਲਏ। 24 ਦਸੰਬਰ ਨੂੰ ਹੈਦਰਾਬਾਦ ‘ਚ ਦੋਵਾਂ ਦੀ ਰਿਸੈਪਸ਼ਨ ਪਾਰਟੀ ਹੋਵੇਗੀ।
ਵਿਆਹ ਲਈ ਚੁਣੀ ਗੋਲਡਨ ਕਰੀਮ ਰੰਗ ਦੀ ਸਾੜੀ
ਵਿਆਹ ਦੌਰਾਨ ਦੋਵਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਸੀ। ਫੈਨਜ਼ ਦੋਹਾਂ ਨੂੰ ਵਿਆਹ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ ਅਤੇ ਵਧਾਈ ਦੇ ਰਹੇ ਹਨ। ਦੱਸ ਦੇਈਏ ਕਿ ਸਿੰਧੂ ਅਤੇ ਵੈਂਕਟ ਨੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ 22 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ। ਸਿੰਧੂ ਨੇ ਆਪਣੇ ਵਿਆਹ ਲਈ ਗੋਲਡਨ ਕਰੀਮ ਰੰਗ ਦੀ ਸਾੜੀ ਚੁਣੀ ਅਤੇ ਭਾਰੀ ਗਹਿਣੇ ਵੀ ਪਹਿਨੇ ਨਜ਼ਰ ਆਈ।
ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਕੀਤੀ ਸ਼ਿਰਕਤ
ਵਿਆਹ ਵਿੱਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਅਧਿਕਾਰਤ ‘ਐਕਸ’ ਹੈਂਡਲ ‘ਤੇ ਵਿਆਹ ਦੀ ਪਹਿਲੀ ਤਸਵੀਰ ਸਾਂਝੀ ਕੀਤੀ। ਸਾਹਮਣੇ ਆਈ ਤਸਵੀਰ ਵਿੱਚ ਸਿੰਧੂ ਅਤੇ ਵੈਂਕਟ ਬੈਠੇ ਹਨ। ਜਦਕਿ ਗਜੇਂਦਰ ਸਿੰਘ ਉਨ੍ਹਾਂ ਨੂੰ ਅਸ਼ੀਰਵਾਦ ਦੇ ਰਹੇ ਹਨ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਬੀਤੀ ਸ਼ਾਮ ਸਾਡੀ ਬੈਡਮਿੰਟਨ ਚੈਂਪੀਅਨ ਓਲੰਪੀਅਨ ਪੀਵੀ ਸਿੰਧੂ ਅਤੇ ਵੈਂਕਟ ਦੱਤਾ ਸਾਈਂ ਦੇ ਵਿਆਹ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਦੀ ਨਵੀਂ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।”
ਜਲੰਧਰ ਦੇ ਰਿਹਾਇਸ਼ੀ ਇਲਾਕੇ ‘ਚ ਵੜ੍ਹਿਆ ਜੰਗਲੀ ਜਾਨਵਰ; ਮਚਿਆ ਹੜਕੰਪ, ਵਾਹਨਾਂ ਨੂੰ ਵੀ ਪਹੁੰਚਾਇਆ ਨੁਕਸਾਨ