ਕੇਸਾਂ ਦਾ ਬੈਕਲਾਗ ਇਕ ਵੱਡੀ ਸਮੱਸਿਆ ਹੈ : ਚੀਫ ਜਸਟਿਸ

0
6
Chief Justice

ਨਵੀਂ ਦਿੱਲੀ, 10 ਅਕਤੂਬਰ 2025 : ਕੇਸਾਂ ਦੇ ਬੈਕਲਾਗ ਨੂੰ ਇਕ ਵੱਡੀ ਸਮੱਸਿਆ ਕਰਾਰ ਦਿੰਦਿਆਂ ਚੀਫ ਜਸਟਿਸ ਆਫ ਇੰਡੀਆ (Chief Justice of India) ਬੀ. ਆਰ. ਗਵਈ ਨੇ ਕਿਹਾ ਕਿ ਆਮਦਨ ਟੈਕਸ ਅਪੀਲ ਟ੍ਰਿਬਿਊਨਲ ਦੇ ਸਾਹਮਣੇ 6.85 ਲੱਖ ਕਰੋੜ ਰੁਪਏ ਦੇ ਵਿਵਾਦ ਅਜੇ ਵੀ ਪੈਂਡਿੰਗ ਹਨ ।

ਚੀਫ ਜਸਟਿਸ ਬੀ. ਆਰ. ਗਵਈ (B. R. Gavai) ਨੇ ਪਿਛਲੇ ਪੰਜ ਸਾਲਾਂ ਵਿਚ ਪੈਂਡਿੰਗ ਕੇਸਾਂ ਦੀ ਗਿਣਤੀ 85 ਹਜ਼ਾਰ ਤੋਂ ਘਟਾ ਕੇ 24 ਹਜ਼ਾਰ ਕਰਨ ਲਈ ਆਮਦਨ ਟੈਕਸ ਅਪੀਲ ਟ੍ਰਿਬਿਊਨਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਦਾਲਤਾਂ ਅਤੇ ਹੋਰ ਟ੍ਰਿਬਿਊਨਲਾਂ ਦੀ ਇਕ ਵੱਡੀ ਸਮੱਸਿਆ ਪੈਂਡਿੰਗ ਮਾਮਲਿਆਂ ਦੀ ਵੱਡੀ ਗਿਣਤੀ ਹੈ । ਚੀਫ ਜਸਟਿਸ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜਿਵੇਂ ਕਿ ਸੀ. ਵੀ. ਭਦਾਂਗ (ਆਈ. ਟੀ. ਏ. ਟੀ. ਮੁਖੀ) ਨੇ ਕਿਹਾ,ਕਿ ਪਿਛਲੇ ਪੰਜ ਸਾਲਾਂ ਵਿਚ ਪੈਂਡਿੰਗ ਮਾਮਲਿਆਂ ਦੀ ਗਿਣਤੀ 85 ਹਜ਼ਾਰ ਤੋਂ ਘੱਟ ਕੇ 24 ਹਜ਼ਾਰ ਹੋ ਗਈ ਹੈ ।ਉਨ੍ਹਾਂ ਕਿਹਾ ਕਿ ਉਹ ਆਈ. ਟੀ. ਏ. ਟੀ. ਦੇ ਸਾਰੇ ਮੈਂਬਰਾਂ ਦੇ ਨਾਲ-ਨਾਲ ਬਾਰ ਦੇ ਮੈਂਬਰਾਂ ਨੂੰ ਵਧਾਈ ਦੇਣਾ ਚਾਹੁੰਦੇ ਹਨ ਕਿਉਂਕਿ ਬਾਰ ਦੇ ਸਹਿਯੋਗ ਤੋਂ ਬਿਨਾਂ ਇੰਨੀ ਵੱਡੀ ਪ੍ਰਾਪਤੀ ਸੰਭਵ ਨਹੀਂ ਸੀ ।

ਮਾਨਯੋਗ ਚੀਫ ਜਸਟਿਸ ਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ 6.85 ਲੱਖ ਕਰੋੜ ਰੁਪਏ ਦੇ ਵਿਵਾਦਿਤ ਮਾਮਲੇ (Disputed cases worth Rs 6.85 lakh crore) ਅਜੇ ਵੀ ਟ੍ਰਿਬਿਊਨਲ ਦੇ ਸਾਹਮਣੇ ਪੈਂਡਿੰਗ ਹਨ ਜੋ ਕਿ ਭਾਰਤ ਦੇ ਜੀ. ਡੀ. ਪੀ. ਦੇ ਦੋ ਪ੍ਰਤੀਸ਼ਤ ਤੋਂ ਵੱਧ ਹਨ । ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਆਈ. ਟੀ. ਏ. ਟੀ. ਦੇ ਚੇਅਰਮੈਨ ਜਸਟਿਸ ਸੀ. ਵੀ. ਭਦਾਂਗ ਇਸ ਸਮਾਗਮ ਵਿਚ ਮੌਜੂਦ ਪਤਵੰਤਿਆਂ ਵਿਚ ਸ਼ਾਮਲ ਸਨ ।

Read More : ਜਸਟਿਸ ਬੀਆਰ ਗਵਈ ਹੋਣਗੇ ਅਗਲੇ ਚੀਫ਼ ਜਸਟਿਸ; 13 ਮਈ ਨੂੰ ਸੇਵਾਮੁਕਤ ਹੋ ਰਹੇ ਹਨ ਸੀਜੇਆਈ ਖੰਨਾ

LEAVE A REPLY

Please enter your comment!
Please enter your name here