ਅਯੁੱਧਿਆ ਐਕਸਪ੍ਰੈਸ ‘ਚ ਬੰਬ ਹੋਣ ਦੀ ਸੂਚਨਾ ਕਾਰਨ ਮੱਚਿਆ ਹੜਕੰਪ

0
112

ਅਯੁੱਧਿਆ ਐਕਸਪ੍ਰੈਸ ‘ਚ ਬੰਬ ਹੋਣ ਦੀ ਸੂਚਨਾ ਕਾਰਨ ਮੱਚਿਆ ਹੜਕੰਪ

ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਦਿੱਲੀ ਜਾ ਰਹੀ ਰੇਲਗੱਡੀ ਅਯੁੱਧਿਆ ਐਕਸਪ੍ਰੈਸ (14205) ਵਿੱਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਦਹਿਸ਼ਤ ਫੈਲ ਗਈ। ਬਾਰਾਬੰਕੀ ਰੇਲਵੇ ਸਟੇਸ਼ਨ ‘ਤੇ ਟਰੇਨ ਰੋਕਣ ਤੋਂ ਬਾਅਦ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ।

ਯਾਤਰੀਆਂ ਵਿੱਚ ਹਫੜਾ-ਦਫੜੀ

ਦਰਅਸਲ, ਇੱਕ ਯਾਤਰੀ ਨੇ ਅਯੁੱਧਿਆ ਐਕਸਪ੍ਰੈਸ ਦੇ ਸਲੀਪਰ S4-S5 ਕੋਚ ਦੇ ਟਾਇਲਟ ਦੀ ਕੰਧ ‘ਤੇ ਲਿਖਿਆ ਦੇਖਿਆ ਕਿ, ‘ਅਸੀਂ ਲਖਨਊ ਚਾਰਬਾਗ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾ ਦੇਵਾਂਗੇ’। ਇਹ ਪੜ੍ਹ ਕੇ ਉਹ ਹੈਰਾਨ ਰਹਿ ਗਿਆ। ਯਾਤਰੀਆਂ ਵਿੱਚ ਹਫੜਾ-ਦਫੜੀ ਮੱਚ ਗਈ। ਇਸ ਦੀ ਸੂਚਨਾ ਤੁਰੰਤ ਅਧਿਕਾਰੀਆਂ ਨੂੰ ਦਿੱਤੀ ਗਈ।

ਕੁਝ ਵੀ ਸ਼ੱਕੀ ਨਹੀਂ ਮਿਲਿਆ

ਜਿਸ ਤੋਂ ਬਾਅਦ ਜੀਆਰਪੀ, ਆਰਪੀਐਫ, ਸਥਾਨਕ ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੇ ਟਰੇਨ ਦੀ ਤਲਾਸ਼ੀ ਲਈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੌਰਾਨ ਐਸਪੀ ਅਤੇ ਡੀਐਮ ਸਮੇਤ ਉੱਚ ਅਧਿਕਾਰੀ ਮੌਕੇ ‘ਤੇ ਪੁਜੇ। ਟਰੇਨ ‘ਚ ਕੁਝ ਵੀ ਸ਼ੱਕੀ ਨਹੀਂ ਮਿਲਿਆ।

 

LEAVE A REPLY

Please enter your comment!
Please enter your name here