Auto ਐਕਸਪੋ 2025 ‘ਚ Honda ਦਾ ਫੋਲਡੇਬਲ ਇਲੈਕਟ੍ਰਿਕ ਸਕੂਟਰ Motocompacto ਪੇਸ਼, ਹੈਰਾਨੀਜਨਕ ਫੀਚਰਸ ਨਾਲ ਲੈਂਸ
ਨਵੀ ਦਿੱਲੀ : ਹੌਂਡਾ ਨੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਵਿੱਚ ਆਪਣੇ ਫੋਲਡੇਬਲ ਈ-ਸਕੂਟਰ ਮੋਟੋਕੰਪੈਕਟੋ ਪੇਸ਼ ਕੀਤਾ ਹੈ। ਇਹ ਫੋਲਡੇਬਲ ਈ-ਸਕੂਟਰ ਹੈ। ਅਮਰੀਕਾ ‘ਚ ਇਸ ਦੀ ਕੀਮਤ 995 ਡਾਲਰ ਯਾਨੀ 86,143 ਰੁਪਏ ਹੈ। ਭਾਰਤ ‘ਚ ਇਸ ਦੇ ਲਾਂਚ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕਿਤੇ ਵੀ ਲਿਜਾਣਾ ਬੇਹੱਦ ਆਸਾਨ
ਖਾਸ ਗੱਲ ਇਹ ਹੈ ਕਿ ਇਸ ਸਕੂਟਰ ਦਾ ਵਜ਼ਨ ਸਿਰਫ 19 ਕਿਲੋ ਹੈ ਪਰ ਇਸ ‘ਤੇ 120 ਕਿਲੋ ਵਜ਼ਨ ਵਾਲਾ ਵਿਅਕਤੀ ਆਰਾਮ ਨਾਲ ਸਫਰ ਕਰ ਸਕਦਾ ਹੈ। ਇਸ ਦੀ ਸੀਟ, ਹੈਂਡਲਬਾਰ ਅਤੇ ਵ੍ਹੀਲ ਨੂੰ ਫੋਲਡ ਕਰਨ ਨਾਲ ਇਹ ਸੂਟਕੇਸ ਦੇ ਬਰਾਬਰ ਬਣ ਜਾਂਦਾ ਹੈ, ਜਿਸ ਨਾਲ ਇਸ ਨੂੰ ਕਿਤੇ ਵੀ ਲਿਜਾਣਾ ਆਸਾਨ ਹੋ ਜਾਂਦਾ ਹੈ। ਇਹ ਸਕੂਟਰ ਵਾਟਰ ਰੇਸਿਸਟੈਂਸ ਵਾਰੰਟੀ ਦੇ ਨਾਲ ਆਉਂਦਾ ਹੈ। ਭਾਵ ਤੁਸੀਂ ਇਸਨੂੰ ਪਾਣੀ ਵਾਲੀਆਂ ਥਾਵਾਂ ‘ਤੇ ਵੀ ਆਸਾਨੀ ਨਾਲ ਚਲਾ ਸਕਦੇ ਹੋ। ਈ-ਸਕੂਟਰ ਦੀ ਰੇਂਜ 19.31 ਕਿਲੋਮੀਟਰ ਹੈ ਅਤੇ ਟਾਪ ਸਪੀਡ 24.14 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਵਿੱਚ 0.7 kWh ਦਾ ਬੈਟਰੀ ਪੈਕ ਹੈ, ਜਿਸ ਨੂੰ 110V ਸਾਕੇਟ ਰਾਹੀਂ 3 ਘੰਟੇ 30 ਮਿੰਟ ਵਿੱਚ ਚਾਰਜ ਕੀਤਾ ਜਾ ਸਕਦਾ ਹੈ।
ਸ਼ੰਭੂ ਬਾਰਡਰ ਤੋਂ ਅੱਜ ਕਿਸਾਨ ਆਗੂ ਕਰਨਗੇ ਅਹਿਮ ਪ੍ਰੈੱਸ ਕਾਨਫਰੰਸ, ਦਿੱਲੀ ਕੂਚ ਕਰਨ ਵਾਲਿਆਂ ਦੇ ਨਾਮ ਕਰਨਗੇ ਜਾਰੀ