ਅਰਵਿੰਦ ਕੇਜਰੀਵਾਲ ਦਾ ਬਜ਼ੁਰਗਾਂ ਲਈ ਵੱਡਾ ਐਲਾਨ, ਕਿਹਾ- “ਤੁਸੀਂ ਸਾਡੇ ਲਈ ਬਹੁਤ ਕੁਝ ਕੀਤਾ,ਹੁਣ ਸਾਡੀ ਵਾਰੀ”
ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਬਜ਼ੁਰਗਾਂ ਲਈ ‘ਸੰਜੀਵਨੀ ਯੋਜਨਾ’ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਸਰਕਾਰ ਬਣਨ ਤੋਂ ਬਾਅਦ ਦਿੱਲੀ ਸਰਕਾਰ ਬਜ਼ੁਰਗਾਂ ਲਈ ਸੰਜੀਵਨੀ ਯੋਜਨਾ ਲੈ ਕੇ ਆਵੇਗੀ।
ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ
ਦੱਸ ਦਈਏ ਕਿ ‘ਸੰਜੀਵਨੀ ਯੋਜਨਾ’ ਦੇ ਤਹਿਤ 60 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਵਿੱਚ ਕੋਈ ਸੀਮਾ ਜਾਂ ਸ਼੍ਰੇਣੀ ਨਹੀਂ ਹੋਵੇਗੀ। ਇਹ ਸਕੀਮ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਾਗੂ ਕੀਤੀ ਜਾਵੇਗੀ। ਸੰਜੀਵਨੀ ਯੋਜਨਾ ਦਾ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਅੱਜ ਮੈਂ ਬਜ਼ੁਰਗਾਂ ਲਈ ਜਿਸ ਯੋਜਨਾ ਦਾ ਐਲਾਨ ਕਰ ਰਿਹਾ ਹਾਂ, ਅਜਿਹਾ ਇਤਿਹਾਸ ‘ਚ ਕਦੇ ਨਹੀਂ ਹੋਇਆ। ਅਸੀਂ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਤੁਸੀਂ ਦੇਸ਼ ਨੂੰ ਅੱਗੇ ਲਿਜਾਣ ਲਈ ਬਹੁਤ ਕੁਝ ਕੀਤਾ ਹੈ। ਹੁਣ ਸਾਡੀ ਵਾਰੀ ਹੈ। ਕੇਜਰੀਵਾਲ ਨੇ ਕਿਹਾ ਕਿ ਸ਼ਰਵਣ ਕੁਮਾਰ ਤੋਂ ਪ੍ਰੇਰਿਤ ਹੋ ਕੇ ਅਸੀਂ ਬਜ਼ੁਰਗਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਸੀ ਹੁਣ ਸੰਜੀਵਨੀ ਯੋਜਨਾ ਸ਼ੁਰੂ ਕਰਨ ਜਾ ਰਹੇ ਹਾਂ ।
ਤੜਕਸਾਰ ਸਕੂਲ ਵੈਨ ਅਤੇ ਤੇਜ਼ ਰਫਤਾਰ ਨਿੱਜੀ ਬੱਸ ਵਿਚਾਲੇ ਭਿਆਨਕ ਟੱਕਰ, ਕਈ ਵਿਦਿਆਰਥੀ…