ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਚੇਅਰਪਰਸਨ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਨੇ ਐਤਵਾਰ ਨੂੰ ਆਪਣੀ 170 ਕਿਲੋਮੀਟਰ ਦੀ ਪੈਦਲ ਯਾਤਰਾ ਪੂਰੀ ਕੀਤੀ। ਅਨੰਤ ਅੱਜ ਸ਼੍ਰੀ ਦਵਾਰਕਾਧੀਸ਼ ਮੰਦਰ ਪਹੁੰਚੇ। ਆਪਣੀ ਯਾਤਰਾ ਦੀ ਸਮਾਪਤੀ ‘ਤੇ ਅਨੰਤ ਅੰਬਾਨੀ ਨੇ ਭਗਵਾਨ ਦਵਾਰਕਾਧੀਸ਼ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, ‘ਇਹ ਮੇਰੀ ਆਪਣੀ ਅਧਿਆਤਮਿਕ ਯਾਤਰਾ ਹੈ। ਮੈਂ ਇਸ ਨੂੰ ਪਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕੀਤਾ ਸੀ ਅਤੇ ਉਸ ਦਾ ਨਾਮ ਲੈ ਕੇ ਹੀ ਇਸ ਨੂੰ ਖਤਮ ਕਰਾਂਗਾ। ਮੈਂ ਭਗਵਾਨ ਦਵਾਰਕਾਧੀਸ਼ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਮੋਹਾਲੀ ਦੇ ਨਾਮੀ ਮਾਲ ਦੀ ਚੌਥੀ ਮੰਜ਼ਲ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਨੇ ਮਾਰੀ ਛਾਲ, ਹੋਈ ਮੌ/ਤ
ਅਨੰਤ ਅੰਬਾਨੀ ਦਾ ਜਨਮ ਦਿਨ 10 ਅਪ੍ਰੈਲ ਨੂੰ ਹੈ। ਅਨੰਤ ਆਪਣਾ 30ਵਾਂ ਜਨਮਦਿਨ ਦਵਾਰਕਾ ਵਿੱਚ ਹੀ ਮਨਾਉਣਗੇ। ਅਨੰਤ ਨੇ 28 ਮਾਰਚ ਨੂੰ ਜਾਮਨਗਰ ਦੇ ਮੋਤੀ ਖਾਵੜੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਟ੍ਰੈਫਿਕ ਅਤੇ ਸੁਰੱਖਿਆ ਕਾਰਨ ਲੋਕਾਂ ਨੂੰ ਮੁਸੀਬਤ ਤੋਂ ਬਚਾਉਣ ਲਈ ਅਨੰਤ ਜ਼ਿਆਦਾਤਰ ਰਾਤ ਨੂੰ ਹੀ ਸਫਰ ਕਰਦੇ ਸਨ। ਪੈਦਲ ਯਾਤਰਾ ਦੇ ਆਖਰੀ ਦਿਨ ਅਨੰਤ ਅੰਬਾਨੀ ਨਾਲ ਉਨ੍ਹਾਂ ਦੀ ਪਤਨੀ ਰਾਧਿਕਾ ਮਰਚੈਂਟ ਅਤੇ ਮਾਂ ਨੀਤਾ ਅੰਬਾਨੀ ਵੀ ਸ਼ਾਮਲ ਹੋਏ।
ਇਸ ਦੇ ਨਾਲ ਹੀ ਨੀਤਾ ਅੰਬਾਨੀ ਨੇ ਕਿਹਾ, ‘ਮਾਂ ਦੇ ਤੌਰ ‘ਤੇ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਮੇਰੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਨੇ ਜਾਮਨਗਰ ਤੋਂ ਦਵਾਰਕਾਧੀਸ਼ ਦੀ ਪਦਯਾਤਰਾ ਪੂਰੀ ਕੀਤੀ ਹੈ। ਮੇਰਾ ਮਨ ਖੁਸ਼ੀ ਨਾਲ ਭਰਿਆ ਹੋਇਆ ਹੈ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦੇਣਾ ਚਾਹਾਗੀ, ਜਿਨ੍ਹਾਂ ਨੇ ਅਨੰਤ ਅੰਬਾਨੀ ਦੇ ਨਾਲ 10 ਦਿਨਾਂ ਦੀ ਪਦਯਾਤਰਾ ਵਿੱਚ ਹਿੱਸਾ ਲਿਆ ਹੈ।