ਅੱਜ ਤੋਂ Amul ਦੁੱਧ ਹੋਇਆ ਸਸਤਾ, ਪੜੋ ਕਿੰਨੇ ਘਟੇ Rate || Milk Price Reduced
ਨਵੀ ਦਿਲੀ : ਅਮੂਲ ਨੇ ਆਪਣੇ ਦੁੱਧ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਯਾਨ ਮਹਿਤਾ ਨੇ ਕਿਹਾ ਹੈ ਕਿ ਕੰਪਨੀ ਨੇ ਅਮੂਲ ਗੋਲਡ, ਅਮੂਲ ਤਾਜਾ ਅਤੇ ਅਮੂਲ ਟੀ ਸਪੈਸ਼ਲ ਦੇ 1 ਕਿਲੋ ਦੇ ਪੈਕ ਦੀ ਕੀਮਤ 1 ਰੁਪਏ ਪ੍ਰਤੀ ਪੈਕੇਟ ਘਟਾਈ ਹੈ।
ਗਾਹਕਾਂ ਨੂੰ ਘੱਟ ਕੀਮਤਾਂ ‘ਤੇ ਮਿਲੇਗਾ ਦੁੱਧ
ਇਹ ਕਦਮ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੋਵਾਂ ਲਈ ਲਾਹੇਵੰਦ ਹੋ ਸਕਦਾ ਹੈ। ਉਤਪਾਦਕਾਂ ਨੂੰ ਵਿਕਰੀ ਵਧਣ ਦੀ ਉਮੀਦ ਹੈ, ਜਦੋਂ ਕਿ ਗਾਹਕਾਂ ਨੂੰ ਘੱਟ ਕੀਮਤਾਂ ‘ਤੇ ਦੁੱਧ ਮਿਲੇਗਾ। ਹੋਰ ਕੰਪਨੀਆਂ ਨੂੰ ਵੀ ਕੀਮਤਾਂ ਘਟਾਉਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮੂਲ ਨੇ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਅਮੂਲ ਟੀ ਸਪੈਸ਼ਲ 1 ਕਿਲੋ ਪੈਕ ਵਿਚ ਦੁੱਧ ਦੀ ਕੀਮਤ 1 ਰੁਪਏ ਘਟਾਈ ਹੈ।ਇਹ ਬਦਲਾਵ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਜੂਨ 2024 ਵਿੱਚ ਅਮੂਲ ਨੇ ਦੁੱਧ ਦੀ ਕੀਮਤ ਵਿੱਚ ਕੀਤਾ ਸੀ ਵਾਧਾ
ਦੱਸ ਦਈਏ ਕਿ ਜੂਨ 2024 ਵਿੱਚ ਅਮੂਲ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਫਿਰ 500 ਮਿਲੀਲੀਟਰ ਅਮੂਲ ਗੋਲਡ ਦੀ ਕੀਮਤ 32 ਰੁਪਏ ਤੋਂ ਵਧ ਕੇ 33 ਰੁਪਏ ਹੋ ਗਈ ਸੀ, ਜਦੋਂ ਕਿ 1 ਲੀਟਰ ਦੀ ਕੀਮਤ 64 ਰੁਪਏ ਤੋਂ ਵਧ ਕੇ 66 ਰੁਪਏ ਹੋ ਗਈ ਸੀ। ਅਮੁਲ ਤਾਜ਼ਾ ਅਤੇ ਅਮੁਲ ਸ਼ਕਤੀ ਦੀਆਂ ਕੀਮਤਾਂ ਵਿੱਚ ਵੀ 1 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਅਦਾਕਾਰ ਰਾਜਪਾਲ ਯਾਦਵ ਨੂੰ ਡੂੰਘਾ ਸਦਮਾ ! ਪਿਤਾ ਨੌਰੰਗ ਯਾਦਵ ਦਾ ਹੋਇਆ ਦਿਹਾਂਤ