ਮਦਰ ਡੇਅਰੀ ਅਤੇ ਵੇਰਕਾ ਬ੍ਰਾਂਡਾਂ ਤੋਂ ਬਾਅਦ ਅਮੂਲ ਨੇ ਵੀ ਦੇਸ਼ ਭਰ ਵਿੱਚ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਅੱਜ ਯਾਨੀ ਵੀਰਵਾਰ 01 ਮਈ ਤੋਂ ਲਾਗੂ ਹੋਣਗੀਆਂ। ਅਮੂਲ ਸਟੈਂਡਰਡ, ਅਮੂਲ ਬਫੇਲੋ ਮਿਲਕ, ਅਮੂਲ ਗੋਲਡ, ਅਮੂਲ ਸਲਿਮ ਐਂਡ ਟ੍ਰਿਮ, ਅਮੂਲ ਚਾਹ ਮਾਜ਼ਾ, ਅਮੂਲ ਤਾਜ਼ਾ ਅਤੇ ਅਮੂਲ ਗਊ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਹੋਇਆ ਹੈ।
ਦੱਸ ਦਈਏ ਕਿ ਇੱਕ ਦਿਨ ਪਹਿਲਾਂ ਮਦਰ ਡੇਅਰੀ ਅਤੇ ਵੇਰਕਾ ਬ੍ਰਾਂਡਾਂ ਨੇ ਦੇਸ਼ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਸੀ। ਦੋਵਾਂ ਕੰਪਨੀਆਂ ਦੀਆਂ ਨਵੀਆਂ ਕੀਮਤਾਂ 30 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ। ਇਸ ਵਾਧੇ ਤੋਂ ਬਾਅਦ ਮਦਰ ਡੇਅਰੀ ਦੇ ਫੁੱਲ ਕਰੀਮ ਦੁੱਧ ਦੀ ਕੀਮਤ ₹ 67 ਤੋਂ ਵਧ ਕੇ ₹ 69 ਪ੍ਰਤੀ ਲੀਟਰ ਹੋ ਗਈ ਹੈ ਅਤੇ ਟੋਨਡ ਦੁੱਧ ₹ 54 ਤੋਂ ਵਧ ਕੇ ₹ 56 ਪ੍ਰਤੀ ਲੀਟਰ ਹੋ ਗਿਆ ਹੈ।