ਅੱਜ 3 ਅਪ੍ਰੈਲ ਨੂੰ ਦਿੱਲੀ ‘ਚ ਅਕਸ਼ੈ ਕੁਮਾਰ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਕੇਸਰੀ 2’ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸ ਟ੍ਰੇਲਰ ਰਿਲੀਜ਼ ਈਵੈਂਟ ਅਤੇ ਪ੍ਰੈਸ ਕਾਨਫਰੰਸ ਵਿੱਚ ਅਕਸ਼ੈ ਕੁਮਾਰ ਤੋਂ ਇਲਾਵਾ ਆਰ ਮਾਧਵਨ, ਅਨਨਿਆ ਪਾਂਡੇ ਅਤੇ ਫਿਲਮ ਦੇ ਨਿਰਦੇਸ਼ਕ ਕਰਨ ਸਿੰਘ ਤਿਆਗੀ ਅਤੇ ਨਿਰਮਾਤਾ ਕਰਨ ਜੌਹਰ ਵੀ ਮੌਜੂਦ ਸਨ। ‘ਕੇਸਰੀ ਚੈਪਟਰ 2’ 18 ਅਪ੍ਰੈਲ 2025 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਦੌਰਾਨ ਫਿਲਮ ਬਾਰੇ ਗੱਲ ਕਰਦੇ ਹੋਏ ਅਕਸ਼ੇ ਨੇ ‘ਕੇਸਰੀ 3’ ਦਾ ਐਲਾਨ ਵੀ ਕੀਤਾ।
ਫਰੀਦਾਬਾਦ ਦੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਅਕਸ਼ੈ ਕੁਮਾਰ ਨੇ ਐਲਾਨ ਕੀਤਾ ਹੈ ਕਿ ਉਹ ‘ਕੇਸਰੀ: ਚੈਪਟਰ 3’ ਬਣਾਉਣਗੇ ਅਤੇ ਇਹ ਵੀ ਦੱਸਿਆ ਕਿ ਇਹ ਕਿਸ ‘ਤੇ ਆਧਾਰਿਤ ਹੋਵੇਗੀ। ਕੇਸਰੀ: ਚੈਪਟਰ 2 ਦੇ ਟ੍ਰੇਲਰ ਰਿਲੀਜ਼ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਅਦਾਕਾਰ ਨੇ ਕਿਹਾ ਕਿ ਫਰੈਂਚਾਈਜ਼ੀ ਦੀ ਅਗਲੀ ਫਿਲਮ ਹਰੀ ਸਿੰਘ ਨਲੂਆ ਦੇ ਜੀਵਨ ‘ਤੇ ਆਧਾਰਿਤ ਹੋਵੇਗੀ। ਜੋ ਸਿੱਖ ਸਾਮਰਾਜ ਦੀ ਫੌਜ, ਸਿੱਖ ਖਾਲਸਾ ਫੌਜ ਦੇ ਪਹਿਲੇ ਕਮਾਂਡਰ-ਇਨ-ਚੀਫ ਸਨ।
ਦੱਸ ਦਈਏ ਕਿ ਅਕਸ਼ੇ ਕੁਮਾਰ ਨੇ ਸਾਲ 2022 ਵਿੱਚ ਇੱਕ ਇੰਟਰਵਿਊ ਵਿੱਚ ਹਰੀ ਸਿੰਘ ਨਲੂਆ ਦਾ ਕਿਰਦਾਰ ਨਿਭਾਉਣ ਦਾ ਸੰਕੇਤ ਦਿੱਤਾ ਸੀ। ਜਦੋਂ ਅਦਾਕਾਰ ਨੂੰ ਪੁੱਛਿਆ ਗਿਆ ਕਿ ਉਹ ਪਰਦੇ ‘ਤੇ ਕਿਹੜਾ ਕਿਰਦਾਰ ਨਿਭਾਉਣਾ ਚਾਹੇਗਾ ਤਾਂ ਉਸ ਨੇ ਹਰੀ ਸਿੰਘ ਨਲੂਆ ਦਾ ਨਾਂ ਲਿਆ ਅਤੇ ਉਨ੍ਹਾਂ ਨੂੰ ਮਹਾਨ ਯੋਧਾ ਦੱਸਿਆ।