ਨਵੀ ਦਿੱਲੀ : ਕੇਂਦਰ ਸਰਕਾਰ ਨੇ ਭਾਰਤ ਦੇ 21 ਹਵਾਈ ਅੱਡੇ 10 ਮਈ ਤੱਕ ਬੰਦ ਕਰ ਦਿੱਤੇ ਹਨ। ਇੱਥੋਂ ਕੋਈ ਉਡਾਣ ਸੰਚਾਲਨ ਨਹੀਂ ਹੋਵੇਗਾ। ਇਸ ਵਿੱਚ ਅੰਮ੍ਰਿਤਸਰ ਹਵਾਈ ਅੱਡਾ ਵੀ ਸ਼ਾਮਿਲ ਹੈ।
ਤਰਨ ਤਾਰਨ ਦੇ ਸਮੂਹ ਵਿੱਦਿਅਕ ਅਦਾਰੇ 11 ਮਈ ਤੱਕ ਰਹਿਣਗੇ ਬੰਦ
ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ, “ਹਵਾਈ ਖੇਤਰ ‘ਤੇ ਪਾਬੰਦੀਆਂ ਬਾਰੇ ਸਰਕਾਰੀ ਨੋਟੀਫਿਕੇਸ਼ਨ ਦੇ ਕਾਰਨ, ਕਈ ਹਵਾਈ ਅੱਡਿਆਂ (ਅੰਮ੍ਰਿਤਸਰ, ਬੀਕਾਨੇਰ, ਚੰਡੀਗੜ੍ਹ, ਧਰਮਸ਼ਾਲਾ, ਗਵਾਲੀਅਰ, ਜੰਮੂ, ਜੋਧਪੁਰ, ਕਿਸ਼ਨਗੜ੍ਹ, ਲੇਹ, ਰਾਜਕੋਟ ਅਤੇ ਸ੍ਰੀਨਗਰ) ਤੋਂ 10 ਮਈ 2025 ਨੂੰ ਸਵੇਰੇ 05:29 ਵਜੇ ਤੱਕ ਇੰਡੀਗੋ ਦੀਆਂ 165 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।”
ਦੱਸ ਦਈਏ ਕਿ ਭਾਰਤ ਨੇ ਮੰਗਲਵਾਰ ਰਾਤ 1:05 ਵਜੇ ਪਾਕਿਸਤਾਨ ਅਤੇ ਪੀਓਕੇ ਵਿੱਚ ਹਵਾਈ ਹਮਲੇ ਕੀਤੇ। ਇਸ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ। ਭਾਰਤ ਨੇ 24 ਮਿਜ਼ਾਈਲਾਂ ਦਾਗੀਆਂ ਸਨ। ਭਾਰਤ ਨੇ ਪਹਿਲਗਾਮ ਹਮਲੇ ਤੋਂ 15 ਦਿਨ ਬਾਅਦ ਜਵਾਬੀ ਕਾਰਵਾਈ ਕੀਤੀ ਅਤੇ ਇਸਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ। ਇਹ ਨਾਮ ਉਨ੍ਹਾਂ ਔਰਤਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਪਤੀਆਂ ਨੂੰ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ।