ਨਵੀਂ ਦਿੱਲੀ, 23 ਜੁਲਾਈ 2025 : ਭਾਰਤੀ ਏਅਰ ਇੰਡੀਆ (Air India) ਦਾ ਇਕ ਜਹਾਜ਼ ਫਲਾਈਟ ਨੰ 315 ਜਿਸਨੂੰ ਲੈਂਡਿੰਗ ਕਰਨ ਵੇਲੇ ਅਚਾਨਕ ਅੱਗ (Fire) ਲੱਗ ਗਈ ਵਿਚ ਸਵਾਰ ਸਮੁੱਚੇ ਯਾਤਰੀ ਸੁਰੱਖਿਅਤ ਹਨ । ਦੱਸਣਯੋਗ ਹੈ ਕਿ ਉਕਤ ਜਹਾਜ਼ ਹਾਂਗਕਾਂਗ ਤੋਂ ਦਿੱਲੀ ਆ ਰਿਹਾ ਸੀ ਤੇ ਇਸਨੇ ਦਿੱਲੀ ਵਿਖੇ ਬਣੇ ਇੰਦਰਾ ਗਾਂਧੀ ਹਵਾਈ ਅੱਡੇ (Indira Gandhi Airport) `ਤੇ ਉਤਰਨਾ ਸੀ । ਏਅਰਲਾਈਨ ਨੇ ਕਿਹਾ ਕਿ ਜਹਾਜ਼ ਨੂੰ ਕੁਝ ਨੁਕਸਾਨ ਹੋਇਆ ਹੈ ਪਰ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਆਮ ਵਾਂਗ ਉਤਾਰ ਲਿਆ ਗਿਆ ਅਤੇ ਸਾਰੇ
ਸੁਰੱਖਿਅਤ ਹਨ ।
ਸਿਸਟਮ ਡਿਜ਼ਾਈਨ ਅਨੁਸਾਰ ਆਪਣੇ ਆਪ ਬੰਦ ਹੋ ਜਾਂਦਾ ਹੈ : ਬੁਲਾਰਾ
ਏਅਰ ਇੰਡੀਆ ਦੇ ਜਹਾਜ਼ ਨੰ 315 (Plane No. 315) ਦੇ ਲੈਂਡਿੰਗ ਦੌਰਾਨ ਅੱਗ ਲੱਗਣ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਏਅਰ ਇੰਡੀਆ ਦੇ ਬੁਲਾਰੇ ਨੇ ਆਖਿਆ ਕਿ ਸਿਸਟਮ ਡਿਜ਼ਾਈਨ ਅਨੁਸਾਰ ਆਪਣੇ ਆਪ ਬੰਦ ਹੋ ਜਾਂਦਾ ਹੈ ਤੇ ਇਹ ਘਟਨਾ ਉਦੋਂ ਵਾਪਰੀ ਜਦੋ਼ ਯਾਤਰੀ ਉਤਰ ਰਹੇ ਸਨ।ਬੁਲਾਰੇ ਨੇ ਦੱਸਿਆ ਕਿ ਜਹਾਜ਼ ਦੇ ਉਤਰਨ ਅਤੇ ਪਾਰਕਿੰਗ ਤੋਂ ਥੋੜੀ ਦੇਰ ਬਾਅਦ ਇਕ ਸਹਾਇਕ ਇਲੈਕਟ੍ਰਾਨਿਕ ਯੂਨਿਟ ਵਿਚ ਅੱਗ ਲੱਗ ਗਈ ਸੀ ਪਰ ਸਮੁੱਚੇ ਯਾਤਰੀ ਸੁਰੱਖਿਅਤ (Passengers safe) ਹਨ ਤੇ ਜਹਾਜ਼ ਨੂੰ ਹੋਰ ਜਾਂਚ ਲਈ ਰੋਕ ਲਿਆ ਗਿਆ ਹੈ ਅਤੇ ਰੈਗੂਲੇਟਰ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ।
Read More : ਏਅਰ ਇੰਡੀਆ ਨੇ 4 ਕਰਮਚਾਰੀਆਂ ਤੋਂ ਮੰਗਿਆ ਅਸਤੀਫ਼ਾ
 
			 
		