AICC ਨੇ ਰਜਨੀ ਪਾਟਿਲ ਨੂੰ ਲਾਇਆ ਹਿਮਾਚਲ ਕਾਂਗਰਸ ਦਾ ਨਵਾਂ ਇੰਚਾਰਜ, CM ਸੁੱਖੂ ਨੇ ਦਿੱਤੀ ਵਧਾਈ
ਨਵੀ ਦਿੱਲੀ, 15 ਫਰਵਰੀ : ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਨੇ ਰਜਨੀ ਪਾਟਿਲ ਨੂੰ ਹਿਮਾਚਲ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਹੈ। ਇਸ ਸਬੰਧੀ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮਨਜ਼ੂਰੀ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੇਰ ਰਾਤ ਹੁਕਮ ਜਾਰੀ ਕਰ ਦਿੱਤੇ ਹਨ। ਰਜਨੀ ਪਾਟਿਲ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ। ਰਜਨੀ ਪਾਟਿਲ ਹੁਣ ਹਿਮਾਚਲ ਵਿੱਚ ਰਾਜੀਵ ਸ਼ੁਕਲਾ ਦੀ ਥਾਂ ਲੈਣਗੇ।
ਪਾਟਿਲ ਦੀ ਨਿਯੁਕਤੀ ‘ਤੇ ਸੀਐਮ ਸੁੱਖੂ, ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਸਮੇਤ ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਰਜਨੀ ਪਾਟਿਲ ਇਸ ਤੋਂ ਪਹਿਲਾਂ ਵੀ ਹਿਮਾਚਲ ਕਾਂਗਰਸ ਦੀ ਇੰਚਾਰਜ ਰਹਿ ਚੁੱਕੀ ਹੈ। 22 ਮਈ 2018 ਨੂੰ ਉਨ੍ਹਾਂ ਨੂੰ ਪਹਿਲੀ ਵਾਰ ਹਿਮਾਚਲ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ। ਸਤੰਬਰ 2020 ਵਿੱਚ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਅਤੇ ਰਾਜੀਵ ਸ਼ੁਕਲਾ ਨੂੰ ਹਿਮਾਚਲ ਦਾ ਇੰਚਾਰਜ ਬਣਾਇਆ ਗਿਆ।
ਮਹਾਕੁੰਭ ਲਈ ਜਾ ਰਹੇ ਸ਼ਰਧਾਲੂਆਂ ਨਾਲ ਭਰੀ ਗੱਡੀ ਦੀ ਬੱਸ ਨਾਲ ਟੱਕਰ,10 ਦੀ ਮੌਕੇ ਤੇ ਮੌਤ