ਨਵੀ ਦਿੱਲੀ, 24 ਮਾਰਚ: ਜੇਕਰ ਤੁਸੀਂ ਵੀ Amazon – flipkart ਆਦਿ ਤੋਂ ਬਹੁਤ ਜ਼ਿਆਦਾ ਆਨਲਾਈਨ ਖਰੀਦਦਾਰੀ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਰਿਪੋਰਟਸ ਮੁਤਾਬਿਕ ਹੁਣ ਗਾਹਕਾਂ ਨੂੰ ਆਨਲਾਈਨ ਖਰੀਦਦਾਰੀ ਲਈ 49 ਰੁਪਏ ਦੀ ਪ੍ਰੋਸੈਸਿੰਗ ਫੀਸ ਅਦਾ ਕਰਨੀ ਪਵੇਗੀ। ਇਹ ਉਹਨਾਂ ਲੋਕਾਂ ਤੋਂ ਲਿਆ ਜਾਵੇਗਾ ਜੋ ਤਤਕਾਲ ਬੈਂਕ ਡਿਸਕਾਉਂਟ ਯਾਨੀ IBD ਦੀ ਵਰਤੋਂ ਕਰਦੇ ਹਨ। ਜੇਕਰ ਡਿਸਕਾਊਂਟ 500 ਰੁਪਏ ਤੋਂ ਵੱਧ ਹੈ, ਤਾਂ ਗਾਹਕ ਨੂੰ 49 ਰੁਪਏ ਦੀ ਪ੍ਰੋਸੈਸਿੰਗ ਫੀਸ ਅਦਾ ਕਰਨੀ ਪਵੇਗੀ, ਭਾਵ ਜੋ ਬਚਤ ਤੁਸੀਂ ਲੱਭ ਰਹੇ ਹੋ, ਉਹ ਘੱਟ ਜਾਵੇਗੀ। ਐਮਾਜ਼ਾਨ ਨੇ ਹਾਲ ਹੀ ‘ਚ ਹੀ ਇਹ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕੀਤਾ ਆਮ ਚੋਣਾਂ ਦੀ ਤਰੀਕ ਦਾ ਐਲਾਨ
ਐਮਾਜ਼ਾਨ ਵੱਲੋਂ ਲਗਾਈਆਂ ਜਾ ਰਹੀਆਂ ਫੀਸਾਂ ਨੂੰ ਧਿਆਨ ਨਾਲ ਸਮਝਣ ਦੀ ਲੋੜ ਹੈ। ਉਦਾਹਰਨ ਲਈ, ਜੇਕਰ ਤੁਸੀਂ 10,000 ਰੁਪਏ ਦੀ ਖਰੀਦਦਾਰੀ ਕਰਦੇ ਹੋ ਅਤੇ ਤੁਹਾਨੂੰ ਬੈਂਕ ਡਿਸਕਾਉਂਟ ਦੇ ਰੂਪ ਵਿੱਚ 10 ਪ੍ਰਤੀਸ਼ਤ ਯਾਨੀ ਇੱਕ ਹਜ਼ਾਰ ਰੁਪਏ ਦੀ ਬਚਤ ਮਿਲਦੀ ਹੈ, ਤਾਂ ਤੁਹਾਨੂੰ 9,000 ਰੁਪਏ ਦਾ ਭੁਗਤਾਨ ਕਰਨ ਦੀ ਬਜਾਏ, ਤੁਹਾਨੂੰ 9049 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਦੱਸ ਦਈਏ ਕਿ ਫਲਿੱਪਕਾਰਟ ਵੀ ਇਹ ਫੀਸ ਵਸੂਲ ਰਹੀ ਹੈ। ਰਿਪੋਰਟ ਮੁਤਾਬਕ ਬੀਤੇ ਕੱਲ੍ਹ ਤੋਂ ਲਾਗੂ ਹੋਈ ਇਹ ਫੀਸ ਅਮੇਜ਼ਨ ਪ੍ਰਾਈਮ ਮੈਂਬਰਾਂ ‘ਤੇ ਵੀ ਲਾਗੂ ਹੋਵੇਗੀ। ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਆਰਡਰ ਨੂੰ ਕੈਂਸਲ ਜਾਂ ਵਾਪਸ ਕਰਦੇ ਹੋ ਤਾਂ ਵੀ ਇਹ ਫੀਸ ਵਾਪਸ ਨਹੀਂ ਕੀਤੀ ਜਾਵੇਗੀ।