ਨਵੀਂ ਦਿੱਲੀ, 8 ਨਵੰਬਰ : ਭਾਰਤ ਦੇ 44 ਨਾਗਰਿਕ ਅਜੇ ਵੀ ਰੂਸੀ ਫੌਜ (Russian Army) ‘ਚ ਤਾਇਨਾਤ ਹਨ ਅਤੇ ਸਰਕਾਰ ਉਨ੍ਹਾਂ ਨੂੰ ਜਲਦ ਰਿਹਾਅ ਕਰਵਾਉਣ ਅਤੇ ਇਸ ਤਰ੍ਹਾਂ ਦੀਆਂ ਭਰਤੀਆਂ ਨੂੰ ਬੰਦ ਕਰਨ ਲਈ ਰੂਸ ਨਾਲ ਵੱਖ-ਵੱਖ ਪੱਧਰਾਂ ‘ਤੇ ਲਗਾਤਾਰ ਸੰਪਰਕ ‘ਚ ਹੈ । ਵਿਦੇਸ਼ ਮੰਤਰਾਲਾ (Ministry of External Affairs) ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਹਫਤਾਵਾਰੀ ਬ੍ਰੀਫਿੰਗ ‘ਚ ਸਵਾਲਾਂ ਦੇ ਜਵਾਬ ‘ਚ ਇਹ ਜਾਣਕਾਰੀ ਦਿੱਤੀ ।
ਸਰਕਾਰ ਇਨ੍ਹਾਂ ਨਾਗਰਿਕਾਂ ਦੇ ਪਰਿਵਾਰਾਂ ਨਾਲ ਵੀ ਲਗਾਤਾਰ ਸੰਪਰਕ ‘ਚ ਹੈ
ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਭਾਰਤੀ ਨਾਗਰਿਕਾਂ (Indian citizens) ਨੂੰ ਰੂਸੀ ਫੌਜ ‘ਚ ਭਰਤੀ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਇਸ ਸਮੇਂ 44 ਭਾਰਤੀ ਨਾਗਰਿਕ ਰੂਸੀ ਫੌਜ ‘ਚ ਤਾਇਨਾਤ ਹਨ । ਉਨਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਰਿਹਾਈ ਲਈ ਰੂਸ ਨਾਲ ਲਗਾਤਾਰ ਸੰਪਰਕ ‘ਚ ਹੈ । ਸਰਕਾਰ ਇਸ ਤਰ੍ਹਾਂ ਦੀਆਂ ਭਰਤੀਆਂ ਨੂੰ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗੀ ਹੈ । ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਨਾਗਰਿਕਾਂ ਦੇ ਪਰਿਵਾਰਾਂ ਨਾਲ ਵੀ ਲਗਾਤਾਰ ਸੰਪਰਕ ‘ਚ ਹੈ ।
Read More : ਰੂਸੀ ਰਾਸ਼ਟਰਪਤੀ ਪੁਤਿਨ ਨੇ ਫੌਜੀ ਵਰਦੀ ਵਿੱਚ ਕੀਤਾ ਕੁਰਸਕ ਦਾ ਦੌਰਾ









