ਨਿਊਯਾਰਕ, ਯੂ. ਐੱਸ. ਏ., 18 ਅਗਸਤ 2025 : ਸੰਸਦ ਮੈਂਬਰ (ਰਾਜ ਸਭਾ) (Member of Parliament (Rajya Sabha)) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਜਕਾਲ ਦੌਰਾਨ ਪਿਛਲੇ 11 ਸਾਲਾਂ ਵਿਚ ਸਾਡਾ ਦੇਸ਼ ਇੱਕ-ਇੱਕ ਦਿਨ ਨਾਲ ਅੱਗੇ ਵੱਧ ਰਿਹਾ ਹੈ ਅਤੇ ਦੁਨੀਆ ਦੀ ਚੌਥੀ ਆਰਥਿਕ ਸ਼ਕਤੀ ਬਣ ਚੁੱਕਿਆ ਹੈ ।
25 ਕਰੋੜ ਭਾਰਤੀ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਨ । ਕਿਸੇ `ਤੇ ਨਿਰਭਰ ਹੋਣਾ ਉਹ ਵੀ ਗੁਲਾਮੀ ਤੋਂ ਘੱਟ ਨਹੀਂ ਹੈ । ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਹਨ ਕਿ ਸਾਡੇ 35 ਮਿਲੀਅਨ ਪ੍ਰਵਾਸੀ ਭਾਰਤੀ ਸਾਡੀ ਸਾਫ਼ਟ ਪਾਵਰ ਹਨ । ਅੱਜ ਮੈਂ ਸਾਡੀ ਸਾਫਟ ਪਾਵਰ ਦਾ ਜਲਵਾ ਦੇਖ ਲਿਆ ਹੈ । ਇਸ ਨੂੰ ਤੁਸੀਂ ਸਖਤ ਮਿਹਨਤ ਕਰ ਕੇ ਕਮਾਇਆ ਹੈ । ਉਨ੍ਹਾਂ ਪ੍ਰਵਾਸੀ ਭਾਰਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਉਹ ਆਪਣੀ ਜਨਮਭੂਮੀ ਤੋਂ ਹਜ਼ਾਰਾਂ ਮੀਲ ਦੂਰ ਰਹਿਣ ਦੇ ਬਾਵਜੂਦ ਵੀ ਦੇਸ਼ ਭਗਤੀ ਦੀ ਭਾਵਨਾ ਨੂੰ ਆਪਣੇ ਦਿਲਾਂ ਵਿਚ ਜ਼ਿੰਦਾ ਰੱਖ ਰਹੇ ਹਨ ਅਤੇ ਆਪਣੀ ਕਰਮਭੂਮੀ ਵਿਚ ਵੀ ਉਨ੍ਹਾਂ ਇਸ ਨੂੰ ਨਹੀਂ ਵਿਸਾਰਿਆ ਹੈ ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ (Satnam Singh Sandhu) ਵੱਲੋਂ ਐਤਵਾਰ ਨੂੰ 79ਵੇਂ ਸੁਤੰਤਰਤਾ ਦਿਵਸ `ਤੇ ਨਿਊ ਯਾਰਕ ਵਿਚ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਤੇ ਕੈਂਸਲੇਟ ਜਨਰਲ ਆਫ਼ ਇੰਡੀਆ ਨਿਊ ਯਾਰਕ ਨੇ ਸਾਂਝੇ ਤੌਰ `ਤੇ ਕੱਢੀ 43ਵੀਂ ਇੰਡੀਆ-ਡੇ ਪਰੇਡ ਦੌਰਾਨ ਵੱਡੀ ਗਿਣਤੀ ਵਿਚ ਇੱਕਠੇ ਹੋਏ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆ ਕੀਤਾ ।
ਸਮਾਗਮ ਭਾਰਤ ਤੋਂ ਬਾਹਰ ਕਰਵਾਏ ਜਾਂਦੇ ਸਮਾਗਮਾਂ ਵਿਚੋਂ ਇੱਕ ਹੈ । ਇਸ ਦੌਰਾਨ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ, ਕਾਂਗਰਸ ਸ੍ਰੀ ਥਾਣੇਦਾਰ, ਮੇਅਰ ਐਰਿਕ ਐਡਮਸ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ ਦੇ ਚੇਅਰਮੈਨ ਅੰਕੁਰ ਵੈਦਿਆ, ਕੌਂਸਲੇਟ ਜਨਰਲ ਆਫ ਇੰਡੀਆ ਇਨ ਨਿਊਯਾਰਕ ਅੰਬੈਸਡਰ ਬਿਨਾਇਆ ਐੱਸ ਪ੍ਰਧਾਨ, ਮੈਂਬਰ ਆਫ਼ ਦੀ ਨਿਊ ਯਾਰਕ ਸਟੇਟ ਅਸੈਂਬਲੀ, ਐਡੀਸਨ ਦੇ ਮੇਅਰ ਸੈਮ ਜੋਸ਼ੀ, ਵੈਸਟ ਵਿੰਡਸਰ ਦੇ ਮੇਅਰ ਹੇਮੰਤ ਮਰਾਠੇ, ਡਿਪਟੀ ਕਾਊਂਸਲ ਜਨਰਲ ਆਫ਼ ਇੰਡੀਆ ਇਨ ਨਿਊਯਾਰਕ ਵਿਸ਼ਾਲ ਜਯੋਸ਼ਭਾਈ ਹਰਸ਼, ਚੂਜ਼ ਨਿਊ ਜਰਸੀ ਦੇ ਸੀ. ਈ. ਓ, ਅਤੇ ਪ੍ਰਧਾਨ ਵੇਸਲੀ ਮੈਥਿਊਜ਼, ਨਿਊਯਾਰਕ ਬੇਸਡ ਐਂਟਰੇਨਿਊਰ ਅਤੇ ਜੀਓਪਾਲਿਟੀਕਲ ਐਕਸਪਰਟ ਏ. ਆਈ. ਮੇਸਨ ਤੇ ਹੋਰ ਕੰਪਨੀਆਂ ਦੇ ਸੀ. ਈ. ਓ. ਮੌਜੂਦ ਸਨ । ਇਸ ਮੌਕੇ ਕੌਂਸਲੇਟ ਜਨਰਲ ਆਫ਼ ਇੰਡੀਆ ਨਿਊ ਯਾਰਕ ਨੇ ਵਿਕਸਿਤ ਭਾਰਤ 2047` ਥੀਮ `ਤੇ ਇੱਕ ਝਾਂਕੀ ਵੀ ਪ੍ਰਦਰਸ਼ਿਤ ਕੀਤੀ ਗਈ, ਜਿਸ ਵਿਚ ਭਾਰਤ ਦੀ ਸੁਤੰਤਰਤਾ ਸ਼ਤਾਬਦੀ ਤੱਕ ਵਿਕਸਿਤ ਭਾਰਤ ਰਾਸ਼ਟਰ ਬਣਨ ਦੇ ਦ੍ਰਿਸ਼ਟੀਕੋਣ `ਤੇ ਚਾਨਣਾ ਪਾਇਆ ਗਿਆ ।
ਇਸ ਪ੍ਰਦਰਸ਼ਨੀ ਵਿਚ ਤਕਨਾਲੋਜੀ, ਬੁਨਿਆਦੀ ਢਾਂਚੇ ਅਤੇ ਡਿਜੀਟਲ ਪਰਿਵਰਤਨ ਦੇ ਵਿਕਾਸ ਨੂੰ ਦਰਸਾਇਆ ਗਿਆ। ਪਰੇਡ ਦੇ ਦੌਰਾਨ ਉੱਘੀ ਅਦਾਕਾਰਾ ਰਸ਼ਮਿਕਾ ਮੰਦਾਨਾ ਅਤੇ ਅਦਾਕਾਰ ਵਿਜੈ ਦੇਵਰਕੋਂਡਾ ਨੇ ਗ੍ਰੈਂਡ ਮਾਰਸ਼ਲ ਦੀ ਭੂਮਿਕਾ ਨਿਭਾਈ ਜੋ ਕਿ ਹਰ ਇੱਕ ਦੀ ਆਕਰਸ਼ਣ ਦਾ ਕੇਂਦਰ ਰਹੇ । ਇਹ ਉਤਸਵ ਸ੍ਰੀ ਕਿਸ਼ਨ ਜਨਮ ਅਸ਼ਟਮੀ ਦੇ ਮੌਕੇ ਮਨਾਇਆ ਗਿਆ ਸੀ, ਜਿਸ ਦੌਰਾਨ ਇਸਕਾਨ ਨਿਊਯਾਰਕ ਵੱਲੋਂ ਰੱਥ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੈਂਕੜੇ ਸ਼ਰਧਾਲੂ ਸ਼ਾਮਲ ਹੋਏ ।
Read More : ਸਤਨਾਮ ਸਿੰਘ ਸੰਧੂ ਨੇ ਕੀਤੀ ਸ਼ਹੀਦਾਂ ਨੂੰ ਭਾਰਤ ਰਤਨ ਦੇਣ ਦੀ ਮੰਗ