ਮੁੰਬਈ ਲੋਕਲ ਰੇਲ ਹਾਦਸਿਆਂ ’ਚ ਹੋਈ 2282 ਲੋਕਾਂ ਦੀ ਮੌਤ

0
8
Mumbai Local Trains

ਨਵੀਂ ਦਿੱਲੀ, 25 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ ਦੇ ਦਿਲ ਵਜੋਂ ਜਾਣੇ ਜਾਂਦੇ ਸ਼ਹਿਰ ਮੁੰਬਈ (Mumbai) ਵਿਖੇ ਲੋਕਲ ਟ੍ਰੇਨ ਹਾਦਸਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2282 ਜਣਿਆਂ ਦੀ ਸਿਰਫ਼ ਸਾਲ 2024 (Year 2024) ਵਿਚ ਮੌਤ ਹੋਣ ਦਾ ਖੁਲਾਸਾ ਹੋਇਆ ਹੈ ।

ਕਿਹੜੇ ਕਿਹੜੇ ਤਰੀਕਿਆਂ ਨਾਲ ਹੋਈ ਹੈ ਲੋਕਾਂ ਦੀ ਮੌਤ

ਮੁੰਬਈ ਸ਼ਹਿਰ ਦੀਆਂ ਲੋਕਲ ਟ੍ਰੇਨਾਂ ਦੇ ਨੈਟਵਰਕ (Local train network) ਤੇ ਜਿਹੜੇ 2282 ਲੋਕਾਂ ਦੀ ਮੌਤ (2282 people died) ਹੋਈ ਹੈ ਉਹ ਪੱਟੜੀ ਪਾਰ ਕਰਨ, ਖੰਭੇ ਨਾਲ ਟਕਰਾਉਣ, ਚੱਲਦੀ ਟ੍ਰੇਨ ਤੋਂ ਡਿੱਗਣ ਅਤੇ ਪਲੇਟਫਾਰਮ ਦੇ ਪਾੜੇ ਵਿੱਚ ਫਸਣ ਵਰਗੀਆਂ ਘਟਨਾਵਾਂ ਸ਼ਾਮਲ ਹਨ । ਦੱਸਣਯੋਗ ਹੈ ਕਿ ਇਹ ਜਾਣਕਾਰੀ ਭਾਰਤ ਦੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸਨਵ ਵਲੋਂ ਲੋਕ ਸਭਾ ਵਿੱਚ ਕਾਂਗਰਸ ਸੰਸਦ ਮੈਂਬਰ ਸਸੀਕਾਂਤ ਸੇਂਥਿਲ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਗਈ ਹੈ ।

ਸਸੀਕਾਂਤ ਨੇ ਚੁੱਕੇ ਸਨ ਭੀੜ-ਭੜੱਕੇ ਅਤੇ ਸੁਰੱਖਿਆ ਦੇ ਮੁੱਦੇ

ਸਸੀਕਾਂਤ ਜਿਨ੍ਹਾਂ ਨੇ ਭੀੜ-ਭੜੱਕੇ ਅਤੇ ਸੁਰੱਖਿਆ ਦੇ ਮੁੱਦੇ ਉਠਾਏ ਸਨ ਦੇ ਸਵਾਲਾਂ ਦੇ ਜਵਾਬ ਵਿਚ ਰੇਲ ਮੰਤਰੀ ਨੇ ਕਿਹਾ ਕਿ 2024 ਵਿੱਚ ਮੁੰਬਈ ਵਿੱਚ ਸਭ ਤੋਂ ਵੱਧ 1,408 ਲੋਕਾਂ ਦੀ ਮੌਤ ਹੋਈ। ਠਾਣੇ ਵਿੱਚ 615, ਨਵੀਂ ਮੁੰਬਈ ਵਿੱਚ 131 ਅਤੇ ਰਾਏਗੜ੍ਹ ਵਿੱਚ 128 ਲੋਕਾਂ ਦੀ ਮੌਤ ਹੋਈ । ਮੁੰਬਰਾ ਸਟੇਸਨ ਨੇੜੇ ਹਾਲ ਹੀ ਵਿੱਚ ਹੋਏ ਹਾਦਸੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਗਈ ਹੈ ।

Read More : ਮੁੰਬਈ ਵਿੱਚ ਲੋਕਲ ਟ੍ਰੇਨ ਤੋਂ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ

LEAVE A REPLY

Please enter your comment!
Please enter your name here