17000 Whatsapp ਅਕਾਊਂਟ blocked, ਜਾਣੋ ਕਿਉਂ ਲਿਆ ਭਾਰਤ ਸਰਕਾਰ ਨੇ ਇਹ ਫੈਸਲਾ?
ਨਵੀ ਦਿੱਲੀ : ਭਾਰਤ ਸਰਕਾਰ ਨੇ 17000 ਤੋਂ ਵੱਧ ਵਟਸਐਪ ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ। ਜਾਂਚ ਕਰਨ ‘ਤੇ ਇਹ ਪਾਇਆ ਗਿਆ ਹੈ ਕਿ ਇਹ ਖਾਤੇ ਦੱਖਣ-ਪੂਰਬੀ ਏਸ਼ੀਆ ਦੇ ਹੈਕਰਾਂ ਦੇ ਹਨ, ਜੋ ਲੋਕਾਂ ਨੂੰ ਨਿਵੇਸ਼ ਲਾਭ ਦੀਆਂ ਪੇਸ਼ਕਸ਼ਾਂ, ਗੇਮਾਂ, ਡੇਟਿੰਗ ਐਪਸ ਅਤੇ ਫਰਜ਼ੀ ਵਪਾਰਕ ਪਲੇਟਫਾਰਮ ਦੇ ਕੇ ਲੁਭਾਉਂਦੇ ਹਨ ਅਤੇ ਪੈਸੇ ਠੱਗਦੇ ਹਨ।
ਇਹ ਵੀ ਪੜੋ: Bigg Boss 18 ਦੇ ਸੈੱਟ ‘ਤੇ ਇਹ ਅਹਿਮ ਚੀਜ਼ ਹੋਈ ਬੈਨ;ਪ੍ਰਤੀਯੋਗੀ ਅਤੇ 800 ਕਰੂ ਮੈਂਬਰਾਂ ‘ਤੇ ਪਵੇਗਾ ਸਿੱਧਾ ਅਸਰ
ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਅਤੇ ਦੂਰਸੰਚਾਰ ਵਿਭਾਗ (DOT) ਨੇ ਮਿਲ ਕੇ WhatsApp ਖਾਤੇ ਨੂੰ ਬਲਾਕ ਕਰਨ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਵੀਰਵਾਰ ਨੂੰ ਲਿਆ ਗਿਆ ਅਤੇ ਇਸ ਦੀ ਘੋਸ਼ਣਾ ਕਰਦੇ ਹੋਏ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਇਸ ਫੈਸਲੇ ਦਾ ਉਦੇਸ਼ ਸਾਈਬਰ ਅਪਰਾਧ ਨੈਟਵਰਕ ਨੂੰ ਨਸ਼ਟ ਕਰਨਾ ਅਤੇ ਭਾਰਤ ਦੀ ਡਿਜੀਟਲ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।