ਛੱਤੀਸਗੜ੍ਹ ਵਿੱਚ 12 ਨਕਸਲੀ ਢੇਰ: ਨੈਸ਼ਨਲ ਪਾਰਕ ਖੇਤਰ ‘ਚ ਫੋਰਸ ਅਤੇ ਮਾਓਵਾਦੀਆਂ ਵਿਚਕਾਰ ਹੋਇਆ ਮੁਕਾਬਲਾ

0
22

ਛੱਤੀਸਗੜ੍ਹ ਵਿੱਚ 12 ਨਕਸਲੀ ਢੇਰ: ਨੈਸ਼ਨਲ ਪਾਰਕ ਖੇਤਰ ‘ਚ ਫੋਰਸ ਅਤੇ ਮਾਓਵਾਦੀਆਂ ਵਿਚਕਾਰ ਹੋਇਆ ਮੁਕਾਬਲਾ

ਛੱਤੀਸਗੜ੍ਹ, 9 ਫਰਵਰੀ 2025 – ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ‘ਤੇ ਹੋਏ ਮੁਕਾਬਲੇ ਵਿੱਚ ਜਵਾਨਾਂ ਨੇ 12 ਨਕਸਲੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਮੁਕਾਬਲੇ ਦੀ ਪੁਸ਼ਟੀ ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਕੀਤੀ ਹੈ। 3-4 ਸੈਨਿਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਹ ਮੁਕਾਬਲਾ ਬੀਜਾਪੁਰ ਦੇ ਨੈਸ਼ਨਲ ਪਾਰਕ ਖੇਤਰ ਵਿੱਚ ਹੋਇਆ। ਮੁਕਾਬਲੇ ਤੋਂ ਬਾਅਦ ਸਰਚ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ: ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਸੁੰਦਰਰਾਜ ਪੀ ਨੇ ਕਿਹਾ ਕਿ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਫੋਰਸ ਨੂੰ ਮੌਕੇ ‘ਤੇ ਭੇਜਿਆ ਗਿਆ। ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਬੀਜਾਪੁਰ ਡੀਆਰਜੀ, ਐਸਟੀਐਫ ਅਤੇ ਬਸਤਰ ਫਾਈਟਰਜ਼ ਦੇ ਜਵਾਨਾਂ ਨੇ ਨਕਸਲੀਆਂ ਨੂੰ ਘੇਰ ਲਿਆ ਹੈ।

ਇਸ ਦੌਰਾਨ, ਡੀਆਈਜੀ ਕਮਲੋਚਨ ਕਸ਼ਯਪ ਨੇ ਕਿਹਾ ਕਿ ਜਵਾਨਾਂ ਨਾਲ ਅਜੇ ਸੰਪਰਕ ਨਹੀਂ ਹੋਇਆ ਹੈ। ਇਹ ਇੱਕ ਵੱਡਾ ਆਪ੍ਰੇਸ਼ਨ ਹੈ। ਅਸੀਂ ਸਹੀ ਗਿਣਤੀ ਨਹੀਂ ਦੱਸ ਸਕਦੇ, ਪਰ ਇਹ ਪੱਕਾ ਹੈ ਕਿ ਨਕਸਲੀਆਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਨਕਸਲੀਆਂ ਦੀ ਮੌਤ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here