ਬਿਹਾਰ ‘ਚ ਡਿੱਗਿਆ 100 ਸਾਲ ਪੁਰਾਣਾ ਪੁਲ, ਲੱਖਾਂ ਲੋਕ ਪ੍ਰਭਾਵਿਤ
ਮੁਜ਼ੱਫਰਪੁਰ ਜ਼ਿਲ੍ਹੇ ਦੇ ਔਰਈ ਬਲਾਕ ਖੇਤਰ ਵਿੱਚ ਇੱਕ 100 ਸਾਲ ਪੁਰਾਣਾ ਪੁਲ ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਇਹ ਹਾਦਸਾ ਗੜ੍ਹਨ-ਹਠੌਰੀ-ਅਮਨੌਰ-ਔਰਾਈ ਰੋਡ ‘ਤੇ ਅਮਨੌਰ ਖਖਰ ਟੋਲਾ ਨੇੜੇ ਵਾਪਰਿਆ। ਹਾਦਸੇ ਤੋਂ ਕੁਝ ਮਿੰਟ ਪਹਿਲਾਂ ਇਕ ਬੱਸ ਪੁਲ ਤੋਂ ਲੰਘੀ ਸੀ, ਪਰ ਗਨੀਮਤ ਰਹੀ ਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਆਵਾਜਾਈ ਪੂਰੀ ਤਰ੍ਹਾਂ ਠੱਪ
ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲ ਡਿੱਗਣ ਤੋਂ 10 ਮਿੰਟ ਪਹਿਲਾਂ ਹੀ ਮੁਸਾਫਰਾਂ ਨਾਲ ਭਰੀ ਬੱਸ ਅਮਨੌਰ ਤੋਂ ਮੁਜ਼ੱਫਰਪੁਰ ਜਾ ਰਹੀ ਸੀ। ਜਦੋਂ ਪੁਲ ਡਿੱਗਿਆ ਤਾਂ ਉੱਥੇ ਕੋਈ ਨਹੀਂ ਸੀ। ਪੁਲ ਟੁੱਟਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੁਲ ਦੇ ਡਿੱਗਣ ਕਾਰਨ ਉਸ ਇਲਾਕੇ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਲੋਕਾਂ ਨੂੰ ਮੁਜ਼ੱਫਰਪੁਰ ਅਤੇ ਹਥੋਰੀ ਬਾਜ਼ਾਰ ਤੱਕ ਪਹੁੰਚਣ ਲਈ 10 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਲ ਅੰਗਰੇਜ਼ਾਂ ਨੇ ਬਣਾਇਆ ਸੀ, ਅਜਿਹਾ ਪੁਲ ਕਿਤੇ ਵੀ ਨਹੀਂ ਹੈ। ਇਹ ਬਹੁਤ ਵਧੀਆ ਪੁਲ ਸੀ ਪਰ ਹੁਣ ਪੁਲ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਸੀ।
ਫਾਜ਼ਿਲਕਾ ਦੇ ਸਰਕਾਰੀ ਸਕੂਲ ‘ਚ ਚੋਰੀ; ਮਿਡ-ਡੇ-ਮੀਲ ਰਾਸ਼ਨ- ਭਾਂਡੇ ਸਮੇਤ ਕਈ ਜਰੂਰੀ ਵਸਤੂਆਂ ਲੈ ਕੇ ਹੋਏ ਫਰਾਰ