ਅਗਨੀਪਥ ਸਕੀਮ ਦਾ ਦੇਸ਼ ਅੰਦਰ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਭਾਰਤੀ ਫੌਜ ਨੇ ਅਗਨੀਪਥ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਇਸ ਲਈ ਰਜਿਸਟ੍ਰੇਸ਼ਨ ਜੁਲਾਈ 2022 ਤੋਂ ਸ਼ੁਰੂ ਹੋਵੇਗੀ
ਅਗਨੀਵੀਰ ਬਣਨ ਲਈ https://joinindianarmy.nic.in/Authentication.aspx‘ਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਜਾਣਕਾਰੀ ਮੁਤਾਬਕ 21 ਜੂਨ ਨੂੰ ਏਅਰਫੋਰਸ ਨੋਟੀਫਿਕੇਸ਼ਨ ਜਾਰੀ ਕਰੇਗੀ ਅਤੇ 24 ਜੂਨ ਨੂੰ ਏਅਰ ਫੋਰਸ ਦਾ ਨੋਟੀਫਿਕੇਸ਼ਨ ਵੀ ਆਵੇਗਾ। ਇਸ ਤਰ੍ਹਾਂ ਤਿੰਨਾਂ ਫੋਰਸਾਂ ਨੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ‘ਚ ਫੌਜ ਨੇ ਸਪੱਸ਼ਟ ਕੀਤਾ ਸੀ ਕਿ ਅਗਨੀਪਥ ਯੋਜਨਾ ਨੂੰ ਵਾਪਸ ਨਹੀਂ ਲਿਆ ਜਾਵੇਗਾ।
83 ਭਰਤੀ ਰੈਲੀਆਂ ਦਾ ਆਯੋਜਨ ਹੋਵੇਗਾ
ਅਗਨੀਵੀਰਾਂ ਦੀ ਭਰਤੀ ਲਈ ਦੇਸ਼ ਦੇ ਕੋਨੇ-ਕੋਨੇ ਵਿੱਚ ਕੁੱਲ 83 ਭਰਤੀ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ। ਦੇਸ਼ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਬਚੇਗਾ, ਜਿੱਥੇ ਨੌਜਵਾਨਾਂ ਨੂੰ ਭਰਤੀ ਦਾ ਮੌਕਾ ਨਾ ਮਿਲੇ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਏਅਰ ਮਾਰਸ਼ਲ ਐਸਕੇ ਝਾਅ ਨੇ ਦੱਸਿਆ ਕਿ ਅਗਨੀਵੀਰਾਂ ਦੀ ਰਜਿਸਟ੍ਰੇਸ਼ਨ 24 ਜੂਨ ਤੋਂ ਸ਼ੁਰੂ ਹੋਵੇਗੀ। ਇਕ ਮਹੀਨੇ ਬਾਅਦ 24 ਜੁਲਾਈ ਨੂੰ ਪਹਿਲੇ ਪੜਾਅ ਦੀ ਆਨਲਾਈਨ ਪ੍ਰੀਖਿਆ ਹੋਵੇਗੀ। ਪਹਿਲੇ ਬੈਚ ਦੀ ਚੋਣ ਦਸੰਬਰ ਦੇ ਅੰਤ ਤੱਕ ਕੀਤੀ ਜਾਵੇਗੀ, ਜਿਸ ਦੀ ਸਿਖਲਾਈ 30 ਦਸੰਬਰ ਨੂੰ ਸ਼ੁਰੂ ਹੋਵੇਗੀ।
ਨੇਵੀ ਵਿੱਚ ਮਹਿਲਾ ਅਗਨੀਵੀਰਾਂ ਨੂੰ ਵੀ ਭਰਤੀ ਕੀਤਾ ਜਾਵੇਗਾ
ਵਾਈਸ ਐਡਮਿਰਲ (ਪ੍ਰਸੋਨਲ) ਦਿਨੇਸ਼ ਤ੍ਰਿਪਾਠੀ ਨੇ ਦੱਸਿਆ ਕਿ ਜਲ ਸੈਨਾ ਅਗਲੇ ਦੋ ਦਿਨਾਂ ਵਿੱਚ ਆਪਣੀ ਭਰਤੀ ਦਾ ਇਸ਼ਤਿਹਾਰ ਪ੍ਰਸਾਰਿਤ ਕਰੇਗੀ। ਆਨਲਾਈਨ ਭਰਤੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ ਸ਼ੁਰੂ ਹੋ ਜਾਵੇਗੀ। ਨੇਵੀ ਵਿੱਚ ਮਹਿਲਾ ਅਗਨੀਵੀਰਾਂ ਨੂੰ ਵੀ ਭਰਤੀ ਕੀਤਾ ਜਾਵੇਗਾ। 21 ਨਵੰਬਰ ਨੂੰ ਪਹਿਲਾ ਬੈਚ ਮੁੱਢਲੀ ਸਿਖਲਾਈ ਲਈ ਆਈਐਨਐਸ ਚਿਲਕਾ, ਓਡੀਸ਼ਾ ਵਿਖੇ ਪਹੁੰਚੇਗਾ।
ਵੱਖ-ਵੱਖ ਭਰਤੀ ਇਕਾਈਆਂ 1 ਜੁਲਾਈ ਤੋਂ ਅਧਿਸੂਚਨਾਵਾਂ ਜਾਰੀ ਕਰਨਗੀਆਂ।
ਇੱਥੇ 25 ਹਜ਼ਾਰ ਰੰਗਰੂਟਾਂ ਦਾ ਪਹਿਲਾ ਬੈਚ ਦਸੰਬਰ ਦੇ ਪਹਿਲੇ ਅਤੇ ਦੂਜੇ ਹਫ਼ਤੇ ਸਿਖਲਾਈ ਲਈ ਰਵਾਨਾ ਹੋਵੇਗਾ।
ਦੂਜਾ ਬੈਚ ਫਰਵਰੀ, 2023 ਵਿੱਚ ਸਿਖਲਾਈ ਲਈ ਪਹੁੰਚੇਗਾ। ਅਗਸਤ, ਸਤੰਬਰ ਅਤੇ ਅਕਤੂਬਰ ਵਿੱਚ ਦੇਸ਼ ਭਰ ਵਿੱਚ ਭਰਤੀ ਰੈਲੀਆਂ ਕੀਤੀਆਂ ਜਾਣਗੀਆਂ।