NADA ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਦਿੱਤਾ ਵੱਡਾ ਝਟਕਾ , ਅਸਥਾਈ ਤੌਰ ‘ਤੇ ਕੀਤਾ ਮੁਅੱਤਲ || Today News
ਭਾਰਤੀ ਪੁਰਸ਼ ਪਹਿਲਵਾਨ ਬਜਰੰਗ ਪੂਨੀਆ ਨੂੰ NADA (ਰਾਸ਼ਟਰੀ ਡੋਪਿੰਗ ਰੋਕੂ ਏਜੰਸੀ) ਵੱਲੋਂ ਵੱਡਾ ਝਟਕਾ ਦੇ ਦਿੱਤਾ ਗਿਆ ਹੈ | NADA ਵੱਲੋਂ ਪਹਿਲਵਾਨ ਬਜਰੰਗ ਪੂਨੀਆ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ | ਨਾਡਾ ਮੁਤਾਬਕ ਬਜਰੰਗ ਨੇ 10 ਮਾਰਚ ਨੂੰ ਸੋਨੀਪਤ ‘ਚ ਹੋਏ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ।
ਬਜਰੰਗ ਨੂੰ ਭੇਜਿਆ ਗਿਆ ਨੋਟਿਸ
ਦਰਅਸਲ ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਬਜਰੰਗ ਨੇ ਸੋਨੀਪਤ ‘ਚ ਹੋਏ ਟਰਾਇਲ ਦੌਰਾਨ ਆਪਣੇ ਡੋਪ ਟੈਸਟ ਦਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਾਡਾ ਨੇ ਉਸ ਨੂੰ ਸੈਂਪਲ ਦੇਣ ਲਈ ਕਿਹਾ ਸੀ ਤੇ ਫਿਰ ਇਸਦੀ ਜਾਣਕਾਰੀ ਨਾਡਾ ਨੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੂੰ ਦਿੱਤੀ | ਇਸ ਤੋਂ ਬਾਅਦ ਵਾਡਾ ਵੱਲੋਂ ਨਾਡਾ ਨੂੰ ਬਜਰੰਗ ਨੂੰ ਨੋਟਿਸ ਭੇਜ ਕੇ ਜਵਾਬ ਮੰਗਣ ਦਾ ਸੁਝਾਅ ਦਿੱਤਾ ਗਿਆ ਸੀ ਕਿ ਉਸ ਨੇ ਇਸ ਟੈਸਟ ਤੋਂ ਇਨਕਾਰ ਕਿਉਂ ਕੀਤਾ। ਨਾਡਾ ਨੇ ਇਸ ਸੁਝਾਅ ਨੂੰ ਮੰਨਦੇ ਹੋਏ 3 ਅਪ੍ਰੈਲ ਨੂੰ ਬਜਰੰਗ ਨੂੰ ਨੋਟਿਸ ਜਾਰੀ ਕੀਤਾ ਸੀ ਤੇ 7 ਮਈ ਤੱਕ ਜਵਾਬ ਦੇਣ ਲਈ ਕਿਹਾ ਸੀ। ਜਦੋਂ ਵੀ ਬਜਰੰਗ ਨਾਡਾ ਨੂੰ ਜਵਾਬ ਦੇਣਗੇ ਤਾਂ ਹੀ ਸੁਣਵਾਈ ਦੀ ਤਰੀਕ ਤੈਅ ਕੀਤੀ ਜਾਵੇਗੀ।
ਇਹ ਵੀ ਪੜ੍ਹੋ : PRTC ਬੱਸ ਡ੍ਰਾਈਵਰ ਨਾਲ ਵਾਪਰਿਆ ਵੱਡਾ ਭਾਣਾ
ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਬਜਰੰਗ ‘ਤੇ ਲੱਗੀ ਰੋਕ ਨੂੰ ਸਮੇਂ ਸਿਰ ਨਹੀਂ ਹਟਾਇਆ ਗਿਆ ਤਾਂ ਬਜਰੰਗ ਦੀ ਪੈਰਿਸ ਓਲੰਪਿਕ ‘ਚ ਸ਼ਮੂਲੀਅਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੇ ਨਾਲ ਹੀ ਅਗਲੇ ਮਹੀਨੇ ਹੋਣ ਵਾਲੇ ਚੋਣ ਟਰਾਇਲਾਂ ਸਮੇਤ ਕਿਸੇ ਵੀ ਟੂਰਨਾਮੈਂਟ ‘ਚ ਹਿੱਸਾ ਲੈਣ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |