ਅਦਾਕਾਰਾ ਮਹਿਕ ਚਹਿਲ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਮਹਿਕ ਚਹਿਲ ਪਿਛਲੇ 8 ਦਿਨਾਂ ਤੋਂ ਮਹਿਕ ਮੁੰਬਈ ਦੇ ਹਸਪਤਾਲ ’ਚ ਦਾਖ਼ਲ ਹੈ। ਅਚਾਨਕ ਸਿਹਤ ਖ਼ਰਾਬ ਹੋਣ ਤੋਂ ਬਾਅਦ ਅਦਾਕਾਰਾ ਨੂੰ ਆਈ. ਸੀ. ਯੂ. ’ਚ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ ਪਰ ਅਦਾਕਾਰਾ ਨੇ ਆਪਣੀ ਸਿਹਤ ਦੀ ਗੱਲ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਤਕ ਨਹੀਂ ਪਹੁੰਚਣ ਦਿੱਤੀ। ਹਾਲ ਹੀ ’ਚ ਉਸ ਨੇ ਆਪਣੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਹੈ।
ਮਹਿਕ ਨੇ ਮੀਡੀਆ ਨੂੰ ਇੰਟਰਵਿਊ ’ਚ ਦੱਸਿਆ ਕਿ ਉਸ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਠੀਕ ਹੈ ਪਰ ਅਜੇ ਉਸ ਨੂੰ ਹਸਪਤਾਲ ’ਚ ਰੱਖਿਆ ਜਾਵੇਗਾ ਤਾਂ ਕਿ ਡਾਕਟਰਾਂ ਦੀ ਨਿਗਰਾਨੀ ’ਚ ਰਹੇ ਤੇ ਉਸ ਨੂੰ ਬਿਹਤਰ ਇਲਾਜ ਮਿਲ ਸਕੇ। ਉਸ ਨੇ ਦੱਸਿਆ ਕਿ ਉਸ ਨੂੰ ਨਿਮੋਨੀਆ ਹੋ ਗਿਆ ਸੀ ਤੇ ਉਹ ਪਿਛਲੇ 3-4 ਦਿਨਾਂ ਤੋਂ ਵੈਂਟੀਲੇਟਰ ’ਤੇ ਸੀ ਤੇ 2 ਜਨਵਰੀ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਸ ਨੇ ਦੱਸਿਆ ਕਿ ਅਜੇ ਵੀ ਉਹ ਪੂਰੀ ਤਰ੍ਹਾਂ ਨਾਲ ਠੀਕ ਮਹਿਸੂਸ ਨਹੀਂ ਕਰ ਰਹੀ ਹੈ।
ਮਹਿਕ ਨੇ ਅੱਗੇ ਦੱਸਿਆ ਕਿ ਉਸ ਦਾ ਆਕਸੀਜਨ ਲੈਵਲ ਉੱਪਰ-ਥੱਲੇ ਹੁੰਦਾ ਰਹਿੰਦਾ ਹੈ। ਉਸ ਦੇ ਦੋਵੇਂ ਫੇਫੜੇ ਬੁਰੀ ਤਰ੍ਹਾਂ ਨਾਲ ਇਨਫੈਕਟਿਡ ਹਨ। ਉਹ ਪੂਰੀ ਤਰ੍ਹਾਂ ਆਰਾਮ ਕਰਨਾ ਚਾਹੁੰਦੀ ਹੈ, ਇਸ ਲਈ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਸਿਹਤ ਵਿਗੜਨ ਵਾਲੀ ਗੱਲ ਸਾਹਮਣੇ ਆਵੇ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਇੰਝ ਲੱਗਾ ਸੀ ਕਿ ਉਹ ਸਾਧਾਰਨ ਠੰਡ ਹੀ ਹੈ ਪਰ ਬਾਅਦ ’ਚ ਪਤਾ ਲੱਗਾ ਕਿ ਉਸ ਨੂੰ ਨਿਮੋਨੀਆ ਹੋਇਆ ਹੈ।