ਭਾਰਤ ‘ਚ ਇਲੈੱਕਟ੍ਰੋਨਿਕ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਦੇ ਭਵਿੱਖ ਨੂੰ ਲੈ ਕੇ ਉਲਝੇਵਾਂ ਦੂਰ ਨਹੀਂ ਹੋ ਰਿਹਾ ਹੈ। ਟੈਸਲਾ ਦੇ ਮਾਲਕ ਐਲੋਨ ਮਸਕ ਨੇ ਭਾਰਤ ਵਿੱਚ ਟੇਸਲਾ ਨੂੰ ਬਣਾਉਣ ਨੂੰ ਲੈ ਕੇ ਆਪਣੀ ਸ਼ਰਤ ਟਵੀਟ ਰਾਹੀਂ ਜ਼ਾਹਿਰ ਕੀਤੀ ਹੈ। ਉਨ੍ਹਾਂ ਦੇ ਟਵੀਟ ਤੋਂ ਪਤਾ ਚੱਲਾ ਹੈ ਕਿ ਉਹ ਭਾਰਤ ‘ਚ ਪਹਿਲਾਂ ਟੇਸਲਾ ਕਾਰ ਦੀ ਵਿਕਰੀ ਚਾਹੁੰਦੇ ਹਨ ਤੇ ਉਸ ਤੋਂ ਬਾਅਦ ਉਤਪਾਦਨ ਪਲਾਂਟ ਲਗਾਉਣ ਬਾਰੇ ਸੋਚਣਗੇ।
ਇੱਕ ਵਾਰ ਫਿਰ ਤੋਂ ਇਲੈੱਕਟ੍ਰੋਨਿਕ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਦੇ ਮਾਲਕ ਐਲੋਨ ਮਸਕ ਨੇ ਭਾਰਤ ‘ਚ ਉਤਪਾਦਨ ਪਲਾਂਟ ਲਗਾਉਣ ਦੀ ਗੱਲ ਦੁਹਰਾਈ ਹੈ। ਉਨ੍ਹਾਂ ਨੇ ਟਵੀਟਰ ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਟੇਸਲਾ ਅਜਿਹੇ ਕਿਸੇ ਸਥਾਨ ‘ਤੇ ਉਤਪਾਦਨ ਪਲਾਂਟ ਨਹੀਂ ਲਗਾਏਗੀ, ਜਿੱਥੇ ਉਨ੍ਹਾਂ ਨੂੰ ਪਹਿਲਾਂ ਹੀ ਕਾਰਾਂ ਦੀ ਵਿਕਰੀ ਤੇ ਸਰਵਿਸ ਦੀ ਪਰਮਿਸ਼ਨ ਨਹੀਂ ਹੈ।
ਐਲੋਨ ਮਸਕ ਦਾ ਜਵਾਬ ਉਦੋਂ ਆਇਆ ਜਦੋਂ ਟਵਿੱਟਰ ਯੂਜ਼ਰ ਮਧੂ ਸੁਧਨ ਵੀ ਨੇ ਪੁੱਛਿਆ ਕਿ ਟੇਸਲਾ ਬਾਰੇ ਕੀ? ਕੀ ਟੇਸਲਾ ਭਵਿੱਖ ਵਿੱਚ ਭਾਰਤ ਵਿੱਚ ਇੱਕ ਪਲਾਂਟ ਬਣਾ ਰਿਹਾ ਹੈ?
ਇਕ ਹੋਰ ਉਪਭੋਗਤਾ ਪ੍ਰਣਯ ਪਥੋਲੇ ਨੇ ਐਲੋਨ ਮਸਕ ਨੂੰ ਭਾਰਤ ਵਿਚ ਸਟਾਰਲਿੰਕ ਦੀ ਵਰਤੋਂ ਕਰਨ ਦੀ ਮਨਜ਼ੂਰੀ ‘ਤੇ ਅਪਡੇਟ ਬਾਰੇ ਪੁੱਛਿਆ, ਜਿਸ ‘ਤੇ ਐਲੋਨ ਮਸਕ ਨੇ ਜਵਾਬ ਦਿੱਤਾ ਕਿ ਉਹ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ।