ਮੁੰਬਈ ਪੁਲਿਸ ਨੂੰ ਮਿਲਿਆ ਸੁਨੇਹਾ, ਜੇਕਰ ਯੋਗੀ ਆਦਿਤਿਆਨਾਥ ਨੇ 10 ਦਿਨਾਂ ‘ਚ ਨਹੀਂ ਦਿੱਤਾ ਅਸਤੀਫਾ ਤਾਂ ਹੋਣਗੇ ਬਾਬਾ ਸਿੱਦੀਕੀ ਵਰਗੇ ਹਾਲਾਤ
ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਵਾਰ ਮੁੰਬਈ ਪੁਲਿਸ ਕੰਟਰੋਲ ਰੂਮ ਦੇ ਇੱਕ ਨੰਬਰ ਤੋਂ ਸੁਨੇਹਾ ਆਇਆ। ਇਸ ‘ਚ ਲਿਖਿਆ ਸੀ-ਜੇਕਰ ਯੋਗੀ 10 ਦਿਨਾਂ ‘ਚ ਅਸਤੀਫਾ ਨਹੀਂ ਦਿੰਦੇ ਤਾਂ ਬਾਬਾ ਸਿੱਦੀਕੀ ਵਰਗੇ ਹਾਲਾਤ ‘ਚ ਹੋਣਗੇ।
ਇਹ ਵੀ ਪੜ੍ਹੋ- ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 147 ਦੌੜਾਂ ਦਾ ਟੀਚਾ
ਮੁੰਬਈ ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਧਮਕੀ ਭਰਿਆ ਸੁਨੇਹਾ ਮਿਲਣ ਤੋਂ ਬਾਅਦ ਯੂਪੀ ਪੁਲਿਸ ਨੂੰ ਸੂਚਿਤ ਕੀਤਾ। ਮੁੰਬਈ ਪੁਲਿਸ ਧਮਕੀ ਦੇਣ ਵਾਲੇ ਵਿਅਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਦੈਨਿਕ ਭਾਸਕਰ ਨੇ ਇਸ ਮੁੱਦੇ ‘ਤੇ ਯੂਪੀ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ । ਉਨ੍ਹਾਂ ਕਿਹਾ ਕਿ ਮੁੰਬਈ ਪੁਲਿਸ ਵੱਲੋਂ ਮਿਲੇ ਸੰਦੇਸ਼ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਮੈਸੇਜ ਕਿੱਥੋਂ ਅਤੇ ਕਿਸ ਨੇ ਭੇਜਿਆ
ਮੁੰਬਈ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਮੈਸੇਜ ਕਿੱਥੋਂ ਅਤੇ ਕਿਸ ਨੇ ਭੇਜਿਆ ਸੀ। ਇਹ ਕਿਸੇ ਦੀ ਸ਼ਰਾਰਤ ਹੈ ਜਾਂ ਕੁਝ ਹੋਰ? ਇਸ ਤੋਂ ਪਹਿਲਾਂ ਵੀ ਸੀਐਮ ਯੋਗੀ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ।