ਮੁਕੇਸ਼ ਅੰਬਾਨੀ ਅਤੇ ਐਲੋਨ ਮਸਕ ਆ ਸਕਦੇ ਹਨ ਆਹਮੋ-ਸਾਹਮਣੇ
ਮੁਕੇਸ਼ ਅੰਬਾਨੀ ਅਤੇ ਐਲੋਨ ਮਸਕ ਆਹਮੋ-ਸਾਹਮਣੇ ਆ ਸਕਦੇ ਹਨ। ਇਸ ਦਾ ਕਾਰਨ ਭਾਰਤ ਵਿੱਚ ਸੈਟੇਲਾਈਟ ਇੰਟਰਨੈਟ ਦਾ ਆਗਮਨ ਹੈ। ਹਾਲ ਹੀ ਵਿੱਚ, ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਭਾਰਤ ਵਿੱਚ ਸੈਟੇਲਾਈਟ ਸੰਚਾਰ ਲਈ ਸਪੈਕਟ੍ਰਮ ਨਿਲਾਮੀ ਰਾਹੀਂ ਅਲਾਟ ਨਹੀਂ ਕੀਤਾ ਜਾਵੇਗਾ।
ਸਰਕਾਰ ਪ੍ਰਸ਼ਾਸਨਿਕ ਪ੍ਰਕਿਰਿਆ ਦਾ ਕਰੇਗੀ ਪਾਲਣ
ਸਰਕਾਰ ਪ੍ਰਸ਼ਾਸਨਿਕ ਪ੍ਰਕਿਰਿਆ ਦਾ ਪਾਲਣ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਐਲੋਨ ਮਸਕ ਦੀ ਸਟਾਰਲਿੰਕ ਲਈ ਵੱਡੀ ਜਿੱਤ ਹੈ ਕਿਉਂਕਿ ਜਿਓ ਅਤੇ ਏਅਰਟੈੱਲ ਸਪੈਕਟਰਮ ਲਈ ਨਿਲਾਮੀ ਪ੍ਰਕਿਰਿਆ ਦੇ ਪੱਖ ਵਿੱਚ ਸਨ।
ਇਹ ਵੀ ਪੜ੍ਹੋ : ਜੈਸ਼ੰਕਰ ਅੱਜ ਰੂਸ ‘ਚ ਹੋਣ ਵਾਲੀ ਬ੍ਰਿਕਸ ਪਲੱਸ ਬੈਠਕ ‘ਚ ਲੈਣਗੇ ਹਿੱਸਾ
ਹੁਣ ਦੋਵਾਂ ਅਰਬਪਤੀਆਂ ਦੇ ਨਾਲ-ਨਾਲ ਦੁਨੀਆ ਦੀਆਂ ਹੋਰ ਵੱਡੀਆਂ ਕੰਪਨੀਆਂ ਵੀ ਇਸ ਦੌੜ ‘ਚ ਹਨ। ਤਾਂ ਕੀ ਇਸ ਤੋਂ ਬਾਅਦ ਮੁਕੇਸ਼ ਅੰਬਾਨੀ ਅਤੇ ਐਲੋਨ ਮਸਕ ਦੀ ਕੰਪਨੀ ਆਹਮੋ-ਸਾਹਮਣੇ ਹੋਵੇਗੀ? ਸੈਟੇਲਾਈਟ ਇੰਟਰਨੈਟ ਨਾਲ ਜੁੜਿਆ ਵਿਵਾਦ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ, ਇਹ ਜਾਣਨ ਲਈ ਇਹ ਵੀਡੀਓ ਦੇਖੋ।