MS Dhoni ਨੇ Salman Khan ਨਾਲ ਮਨਾਇਆ ਆਪਣਾ Birthday
ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅੱਜ ਯਾਨੀ 7 ਜੁਲਾਈ ਨੂੰ 43 ਸਾਲ ਦੇ ਹੋ ਗਏ ਹਨ। ਮਾਹੀ ਨੇ ਆਪਣਾ ਜਨਮਦਿਨ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਮਨਾਇਆ। ਇਸ ਦੌਰਾਨ ਉੱਥੇ ਮੌਜੂਦ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਨੇ ਉਨ੍ਹਾਂ ਦੇ ਪੈਰ ਵੀ ਛੂਹੇ।
ਇਸ ਦੇ ਨਾਲ ਹੀ ਇਸ ਸ਼ਾਨਦਾਰ ਪਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਨੂੰ ਖ਼ੂਬ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਮਾਹੀ ਸ਼ਨੀਵਾਰ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ‘ਸੰਗੀਤ ਸੈਰੇਮਨੀ’ ‘ਚ ਪਹੁੰਚੇ ਸਨ। ਜਿੱਥੇ ਕਿ ਇਸ ਰਸਮ ਤੋਂ ਬਾਅਦ ਹੀ ਉਨ੍ਹਾਂ ਨੇ ਹੋਟਲ ‘ਚ ਆਪਣਾ ਜਨਮਦਿਨ ਮਨਾਇਆ।
ਫੈਨਜ਼ ਵੱਲੋਂ ਸ਼ੁਭਕਾਮਨਾਵਾਂ ਦਾ ਆਇਆ ਹੋਇਆ ਹੜ੍ਹ
ਸੋਸ਼ਲ ਮੀਡੀਆ ‘ਤੇ ਉਹਨਾਂ ਦੇ ਜਨਮਦਿਨ ਮੌਕੇ ਫੈਨਜ਼ ਵੱਲੋਂ ਸ਼ੁਭਕਾਮਨਾਵਾਂ ਦਾ ਹੜ੍ਹ ਆਇਆ ਹੋਇਆ ਹੈ। ਅਤੇ ਉਸਦੀ ਪਤਨੀ ਸਾਕਸ਼ੀ ਧੋਨੀ ਨੇ ਆਪਣੇ ਪਤੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਕੇ ਖਾਸ ਮਹਿਸੂਸ ਕਰਾਇਆ । ਸਾਕਸ਼ੀ ਨੇ ਧੋਨੀ ਦੇ ਜਨਮਦਿਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਬਰਥਡੇ ਬੁਆਏ ਕੇਕ ਕੱਟਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਵੀ ਮੌਜੂਦ ਸਨ।
ਧੋਨੀ ਦੀ ਬਾਇਓਪਿਕ ਫਿਲਮ ਸਿਨੇਮਾਘਰਾਂ ‘ਚ ਮੁੜ ਹੋਵੇਗੀ ਰਿਲੀਜ਼
ਵੀਡੀਓ ਵਿੱਚ ਸਾਕਸ਼ੀ ਆਪਣੇ ਪਤੀ ਦੇ ਪੈਰਾਂ ਨੂੰ ਛੂਹ ਰਹੀ ਸੀ, ਜੋ ਕਿ ਜੋੜੇ ਦੀ ਪਿਆਰੀ ਕੈਮਿਸਟਰੀ ਦੀ ਇੱਕ ਝਲਕ ਸੀ, ਜਿਸ ਨੇ ਸਾਰਿਆਂ ਦਾ ਧਿਆਨ ਖਿੱਚਿਆ। ਉਨ੍ਹਾਂ ਦੇ ਜਨਮਦਿਨ ਦਾ ਜਸ਼ਨ ਮਨਾਉਣ ਤੋਂ ਇਲਾਵਾ, ਇਹ ਐਲਾਨ ਕੀਤਾ ਗਿਆ ਕਿ ਹਿੰਦੀ ਸਿਨੇਮਾ ਦੀ ਸਭ ਤੋਂ ਪਿਆਰੀ ਅਤੇ ਪ੍ਰਸ਼ੰਸਾਯੋਗ ਬਾਇਓਪਿਕ ‘ਐਮ.ਐਸ. ‘ਧੋਨੀ: ਦਿ ਅਨਟੋਲਡ ਸਟੋਰੀ’ ਜੁਲਾਈ 2024 ‘ਚ ਸਿਨੇਮਾਘਰਾਂ ‘ਚ ਮੁੜ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ‘ਤੇ ਲੁਟੇਰਿਆਂ ਨੇ ਕੀਤਾ ਹਮਲਾ
ਸਾਬਕਾ ਭਾਰਤੀ ਕ੍ਰਿਕਟਰ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸਫਰ ‘ਤੇ ਆਧਾਰਿਤ ਇਸ ਫਿਲਮ ‘ਚ ਸੁਸ਼ਾਂਤ ਸਿੰਘ ਰਾਜਪੂਤ, ਕਿਆਰਾ ਅਡਵਾਨੀ ਅਤੇ ਦਿਸ਼ਾ ਪਟਾਨੀ ਮੁੱਖ ਭੂਮਿਕਾਵਾਂ ‘ਚ ਹਨ। ਇਸ ਨੂੰ ਦੁਬਾਰਾ ਰੀਲੀਜ਼ ਕਰਨ ਦਾ ਐਲਾਨ ਐਮਐਸ ਧੋਨੀ ਦੇ 43ਵੇਂ ਜਨਮਦਿਨ ਦੇ ਖਾਸ ਮੌਕੇ ‘ਤੇ ਕੀਤਾ ਗਿਆ ਹੈ।