ਕੋਰੋਨਾ ਮਹਾਂਮਾਰੀ ਅਜੇ ਪੂਰੀ ਤਰ੍ਹਾਂ ਨਹੀਂ ਗਈ। ਕੋਰੋਨਾ ਕੇਸ ਫਿਰ ਤੋਂ ਤੇਜ਼ ਗਤੀ ਨਾਲ ਸਰਗਰਮ ਹੋ ਗਏ ਹਨ। ਲਗਾਤਾਰ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪੰਜਾਬ ਵਿੱਚ ਵੀ ਕੋਰੋਨਾ ਦੇਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਹੁਣ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਈ ਹੈ। ਮੈਂਬਰ ਪਾਰਲੀਮੈਂਟ ਨੇ ਪਿਛਲੇ ਦਿਨਾਂ ਦੌਰਾਨ ਆਪਣੇ ਸੰਪਰਕ ਵਿੱਚ ਆਏ ਲੋਕਾਂ ਤੇ ਮਿੱਤਰਾਂ ਨੂੰ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੁਲਕ ਵਿਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਕਾਰਨ ਦੇਸ਼ ’ਚ ਬੀਤੇ 24 ਘੰਟਿਆਂ ਦੌਰਾਨ ਤਾਮਿਲਨਾਡੂ ਵਿੱਚ 900 ਤੋਂ ਹੇਠਾਂ ਨਵੇਂ ਕੋਵਿਡ -19 ਮਾਮਲੇ, ਐਮਪੀ ਵਿੱਚ 108 ਨਵੇਂ ਕੋਵਿਡ ਕੇਸ, ਬੰਗਾਲ ਵਿੱਚ 598 ਨਵੇਂ ਕੋਵਿਡ -19 ਮਾਮਲੇ, 4 ਹੋਰ ਮੌਤਾਂ, ਗੁਜਰਾਤ ਵਿੱਚ 552 ਨਵੇਂ ਕੋਰੋਨਾਵਾਇਰਸ ਮਾਮਲੇ, 2 ਮੌਤਾਂ, ਛੱਤੀਸਗੜ੍ਹ ਵਿੱਚ 75 ਕੋਵਿਡ -19 ਸੰਕਰਮਣ, ਤੇਲੰਗਾਨਾ ਵਿੱਚ ਦਰਜ ਕੋਵਿਡ-19 ਦੇ 612 ਨਵੇਂ ਮਾਮਲੇ ਦਰਜ, ਦਿੱਲੀ ਵਿੱਚ ਕੋਵਿਡ-19 ਦੇ 2,726 ਮਾਮਲੇ ਦਰਜ ਕੀਤੇ ਗਏ ਹਨ।