ਮਾਊਂਟ ਐਵਰੇਸਟ ਬਣਿਆ ਕੂੜੇ ਦਾ ਢੇਰ ! 11 ਟਨ ਕੂੜੇ ਨਾਲ ਮਿਲੀਆਂ ਹੋਰ ਚੀਜ਼ਾਂ ਨੂੰ ਦੇਖ ਸਭ ਹੋਏ ਹੈਰਾਨ || Today News

0
83
Mount Everest became a pile of garbage! Everyone was surprised to see other things found with 11 tons of garbage

ਮਾਊਂਟ ਐਵਰੇਸਟ ਬਣਿਆ ਕੂੜੇ ਦਾ ਢੇਰ ! 11 ਟਨ ਕੂੜੇ ਨਾਲ ਮਿਲੀਆਂ ਹੋਰ ਚੀਜ਼ਾਂ ਨੂੰ ਦੇਖ ਸਭ ਹੋਏ ਹੈਰਾਨ

ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਜੋ ਕਿ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ | ਜਿੱਥੇ ਕਿ ਮਾਊਂਟ ਐਵਰੈਸਟ ਦੀਆਂ ਉਚਾਈਆਂ ਤੋਂ ਬਚੇਂਦਰੀ ਪਾਲ, ਅਵਤਾਰ ਸਿੰਘ ਚੀਮਾ, ਐਡਮੰਡ ਹਿਲੇਰੀ ਅਤੇ ਟੇਂਗਜਿੰਗ ਨੌਰਗੇ ਵਰਗੇ ਲੋਕਾਂ ਦੇ ਨਾਂ ਅੱਜ ਵੀ ਗੂੰਜਦੇ ਹਨ ਪਰ ਹੁਣ ਇਸ ਪਹਾੜ ਨੂੰ ਵੀ ਸੈਰ ਸਪਾਟਾ ਸਥਾਨ ਬਣਾ ਦਿੱਤਾ ਗਿਆ ਹੈ। ਜਿਸ ਕਾਰਨ ਹਰ ਰੋਜ਼ ਲੋਕ ਦੂਰੋਂ -ਦੂਰੋਂ ਇਸ ‘ਤੇ ਚੜ੍ਹਨ ਆਉਂਦੇ ਹਨ। ਇਸੇ ਦੇ ਚੱਲਦਿਆਂ ਮਾਊਂਟ ਐਵਰੈਸਟ ਕੂੜੇ ਦਾ ਢੇਰ ਬਣ ਗਿਆ ਹੈ। ਹਾਲ ਹੀ ਵਿੱਚ ਨੇਪਾਲੀ ਫੌਜ ਨੇ ਮਾਊਂਟ ਐਵਰੈਸਟ ਨੂੰ ਸਾਫ਼ ਕੀਤਾ ਹੈ। ਉਸਨੇ ਮਾਊਂਟ ਐਵਰੈਸਟ ਅਤੇ ਹਿਮਾਲਿਆ ਦੀਆਂ ਹੋਰ ਦੋ ਚੋਟੀਆਂ ਤੋਂ 11 ਟਨ ਕੂੜਾ ਕੱਢਿਆ। ਨਾਲ ਹੀ ਉਹ ਚੀਜ਼ਾਂ ਮਿਲੀਆਂ, ਜਿਨ੍ਹਾਂ ਨੂੰ ਵੇਖ ਕੇ ਤਾਂਉਨ੍ਹਾਂ ਦੇ ਹੋਸ਼ ਉੱਡ ਗਏ।

4 ਲਾਸ਼ਾਂ ਅਤੇ 1 ਪਿੰਜਰ ਮਿਲਿਆ

ਇੱਕ ਰਿਪੋਰਟ ਮੁਤਾਬਕ ਨੇਪਾਲ ਦੀ ਫੌਜ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੇ ਮਾਊਂਟ ਐਵਰੈਸਟ ਤੋਂ 11 ਟਨ ਕੂੜਾ ਹਟਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 4 ਲਾਸ਼ਾਂ ਅਤੇ 1 ਪਿੰਜਰ ਵੀ ਮਿਲਿਆ, ਜਿਸ ਨੂੰ ਕੂੜੇ ਦੇ ਨਾਲ ਉਥੋਂ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਹਿਮਾਲਿਆ ਦੀਆਂ ਦੋ ਹੋਰ ਚੋਟੀਆਂ ਨੂੰ ਵੀ ਸਾਫ਼ ਕੀਤਾ ਗਿਆ ਹੈ। ਦੱਸ ਦਈਏ ਕਿ ਫੌਜ ਨੂੰ ਮਾਊਂਟ ਐਵਰੈਸਟ, ਨੂਪਸੇ ਅਤੇ ਲੋਹਸੇ ਵਰਗੀਆਂ ਚੋਟੀਆਂ ਤੋਂ ਕੂੜਾ ਹਟਾਉਣ ਵਿੱਚ 55 ਦਿਨ ਲੱਗੇ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਮਾਊਂਟ ਐਵਰੈਸਟ ‘ਤੇ 50 ਟਨ ਕੂੜਾ ਅਤੇ 200 ਤੋਂ ਵੱਧ ਲਾਸ਼ਾਂ ਮੌਜੂਦ ਹਨ।

119 ਟਨ ਕੂੜਾ, 14 ਮਨੁੱਖੀ ਲਾਸ਼ਾਂ ਅਤੇ ਕੁਝ ਪਿੰਜਰ ਕੀਤੇ ਬਰਾਮਦ

ਸਾਲ 2019 ਵਿੱਚ ਮਾਊਂਟ ਐਵਰੈਸਟ ਨੂੰ ਦੁਨੀਆ ਦਾ ਸਭ ਤੋਂ ਉੱਚਾ ਕੂੜਾ ਡੰਪਿੰਗ ਸਾਈਟ ਮੰਨਿਆ ਗਿਆ ਸੀ ਕਿਉਂਕਿ ਪਹਾੜ ‘ਤੇ ਭੀੜ ਵੱਧ ਰਹੀ ਸੀ। 5 ਸਫਾਈ ਪ੍ਰੋਗਰਾਮਾਂ ਤੋਂ ਬਾਅਦ ਫੌਜ ਦਾ ਦਾਅਵਾ ਹੈ ਕਿ ਉਨ੍ਹਾਂ ਨੇ 119 ਟਨ ਕੂੜਾ, 14 ਮਨੁੱਖੀ ਲਾਸ਼ਾਂ ਅਤੇ ਕੁਝ ਪਿੰਜਰ ਬਰਾਮਦ ਕੀਤੇ ਹਨ। ਇਸ ਸਾਲ ਪ੍ਰਸ਼ਾਸਨ ਮਾਊਂਟ ਐਵਰੈਸਟ ਤੋਂ ਕੂੜਾ ਘੱਟ ਕਰਨਾ ਚਾਹੁੰਦਾ ਹੈ, ਇਸ ਲਈ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇਹ ਨਿਯਮ ਬਣਾਇਆ ਸੀ ਕਿ ਪਹਾੜ ‘ਤੇ ਚੜ੍ਹਨ ਲਈ ਜਾਣ ਵਾਲੇ ਲੋਕ ਆਪਣੇ ਨਾਲ ਕੂੜਾ ਵਾਪਸ ਲੈ ਕੇ ਆਉਣ।

ਇਸ ਸਾਲ ਲਗਭਗ 600 ਲੋਕ ਮਾਊਂਟ ਐਵਰੈਸਟ ‘ਤੇ ਚੜ੍ਹ ਚੁੱਕੇ ਹਨ। ਇਸ ਸਾਲ 8 ਪਰਬਤਾਰੋਹੀਆਂ ਦੀ ਮੌਤ ਹੋ ਗਈ ਜਾਂ ਲਾਪਤਾ ਹੋ ਗਈ। ਪਿਛਲੇ ਸਾਲ ਇਹ ਗਿਣਤੀ 19 ਸੀ।

LEAVE A REPLY

Please enter your comment!
Please enter your name here