ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ ਦੀ ਮੌ.ਤ, ਧੀ-ਪੁੱਤ ਹੋਏ ਜ਼ਖਮੀ

0
207

ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ ਦੀ ਮੌ.ਤ, ਧੀ-ਪੁੱਤ ਹੋਏ ਜ਼ਖਮੀ

ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਪਰਤ ਰਹੇ ਲੁਧਿਆਣਾ ਦੇ ਇੱਕ ਪਰਿਵਾਰ ਨਾਲ ਅੱਜ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਸ਼ਰਧਾਲੂਆਂ ਦੀ ਗੱਡੀ ਦੀ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਗੱਡੀ ‘ਚ ਸਵਾਰ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ 2 ਗੰਭੀਰ ਜ਼ਖਮੀ ਦਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ‘ਚ ਭਾਰਤੀ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦਾ ਇੱਕ ਪਰਿਵਾਰ ਸਮਰਾਲਾ ਦੇ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਪਰਤ ਰਿਹਾ ਸੀ। ਜਦੋ ਉਹ ਸਮਰਾਲਾ ਦੇ ਨਜ਼ਦੀਕ ਸਰਹੰਦ ਨਹਿਰ ਦੇ ਗੜੀ ਪੁੱਲ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਚਾਲਕ ਦੀ ਅੱਖ ਲੱਗਣ ਕਾਰਨ ਗੱਡੀ ਇੱਕ ਟਰੱਕ ਨਾਲ ਜਾ ਵੱਜੀ। ਜਿਸ ਨਾਲ ਤਿੰਨੇ ਕਾਰ ਸਵਾਰ ਕਾਰ ਵਿੱਚ ਫਸ ਗਏ ਅਤੇ ਗੰਭੀਰ ਜ਼ਖਮੀ ਹੋ ਗਏ। ਨਜਦੀਕ ਖੇਤ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਬੜੀ ਮੁਸ਼ਕਲ ਤੋਂ ਬਾਅਦ ਇਹਨਾਂ ਤਿੰਨੋਂ ਕਾਰ ਸਵਾਰਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ।

ਇਹ ਵੀ ਪੜ੍ਹੋ :ਜੰਮੂ-ਕਸ਼ਮੀਰ ‘ਚ ਵੋਟਾਂ ਦੀ ਗਿਣਤੀ ਦੌਰਾਨ ਅੱਤਵਾਦੀਆਂ ਨੇ ਫੌਜੀ ਜਵਾਨ ਨੂੰ ਅਗਵਾ ਕਰਕੇ ਕੀਤਾ ਕਤਲ || J&K News

ਸਮਰਾਲਾ ਫਾਇਰ ਬ੍ਰਿਗੇਡ ਤੋਂ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 7.57 ਤੇ ਕਾਲ ਆਈ ਸੀ ਕਿ ਗੜੀ ਪੁੱਲ ਤੇ ਇੱਕ ਰੋਡ ਐਕਸੀਡੈਂਟ ਹੋਇਆ ਹੈ, ਜਿਸ ਵਿੱਚ ਕਾਰ ਤੇ ਟਰੱਕ ਦੀ ਸਿੱਧੀ ਟੱਕਰ ਹੋਈ ਹੈ। ਕਾਰ ਵਿੱਚ ਸਵਾਰ ਤਿੰਨ ਵਿਅਕਤੀ ਸਨ ਜਿਨਾਂ ਨੂੰ ਸਮਰਾਲਾ ਦੇ ਹਸਪਤਾਲ ਵਿਖੇ ਲੋਕਾਂ ਦੀ ਮਦਦ ਨਾਲ ਲਿਆਂਦਾ ਗਿਆ। ਡਾ. ਸੰਚਾਰਿਕਾ ਸਾਹਾ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਤਿੰਨ ਪਰਿਵਾਰਿਕ ਮੈਂਬਰਾਂ ਨੂੰ ਲਿਆਂਦਾ ਗਿਆ ਜਿਹਨਾਂ ਵਿੱਚੋਂ ਮਾਂ ਪੁਸ਼ਪਾ ਦੇਵੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਲੜਕਾ ਸੁਖਦੀਪ ਸਿੰਘ ਅਤੇ ਲੜਕੀ ਨੂੰ ਚੰਡੀਗੜ੍ਹ ਦੇ 32 ਵਿੱਚ ਰੈਫਰ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here