ਮੋਗਾ, 2 ਅਪ੍ਰੈਲ 2026 : ਪੰਜਾਬ ਦੇ ਜਿਲਾ ਮੋਗਾ (Moga District) ਦੇ ਪੱਤੋ ਹੀਰਾ ਸਿੰਘ ਵਾਲਾ ਪਿੰਡ ਨੇੜੇ ਪਿਕਅਪ ਟਰੱਕ ਤੇ ਮੋਟਰਸਾਈਕਲ (Pickup truck and motorcycle) ਵਿਚਕਾਰ ਟੱਕਰ ਦੌਰਾਨ ਮਾਂ ਤੇ ਪੁੱਤਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਥਾਣਾ ਖੇਤਰ ਵਿਚ ਇਕ ਮਾਂ ਅਤੇ ਉਸਦੇ ਡੇਢ ਸਾਲ ਦੇ ਪੁੱਤਰ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਵਿਚ ਮਹਿਲਾ ਜੋਤੀ ਕੌਰ ਅਤੇ ਉਸਦਾ ਪੁੱਤਰ ਗੁਰਸਾਜ ਸਿੰਘ ਸ਼ਾਮਲ ਹੈ । ਦੱਸਣਯੋਗ ਹੈ ਕਿ ਉਕਤ ਹਾਦਸਾ ਪੱਤੋ ਹੀਰਾ ਸਿੰਘ ਵਾਲਾ ਪਿੰਡ ਨੇੜੇ ਭਾਰਤਮਾਲਾ ਰੋਡ ’ਤੇ ਵਾਪਰਿਆ, ਜਿੱਥੇ ਇਕ ਤੇਜ਼ ਰਫ਼ਤਾਰ ਪਿਕਅੱਪ ਟਰੱਕ (High-speed pickup truck) ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ ।
ਕਿਥੋਂ ਆ ਰਹੇ ਮੋਟਰਸਾਈਕਲ ਸਵਾਰ
ਪਿਕਅਪ ਟਰੱਕ ਡਰਾਈਵਰ ਜੋ ਕਿ ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਵਾਲੇ ਹਾਦਸੇ ਵਿਚ ਮੋਟਰਸਾਈਕਲ ਚਾਲਕ ਸੁਖਾਨੰਦ ਪਿੰਡ ਦਾ ਵਸਨੀਕ ਗੁਰਚਰਨ ਸਿੰਘ ਅਪਣੀ ਪਤਨੀ ਜੋਤੀ ਕੌਰ, ਧੀ ਅਤੇ ਡੇਢ ਸਾਲ ਦੇ ਪੁੱਤਰ ਗੁਰਸਾਜ ਨਾਲ ਮਾਤਾ ਸਤੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ । ਜਦੋਂ ਉਹ ਪੱਤੋ ਹੀਰਾ ਸਿੰਘ ਵਾਲਾ ਪਿੰਡ ਦੇ ਨੇੜੇ ਪੁਲ ’ਤੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਪਿਕਅੱਪ ਟਰੱਕ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ ।
ਦੋਹਾਂ ਦੀ ਹੋ ਗਈ ਸੀ ਹਸਪਤਾਲ ਲਿਜਾਂਦੇ ਵੇਲੇ ਮੌਤ
ਟੱਕਰ ਵਿਚ ਜੋਤੀ ਕੌਰ ਅਤੇ ਉਸ ਦਾ ਪੁੱਤਰ ਗੁਰਸਾਜ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਹਾਦਸੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ । ਨਿਹਾਲ ਸਿੰਘ ਵਾਲਾ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦਸਿਆ ਕਿ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਹੈ । ਅਣਪਛਾਤੇ ਪਿਕਅੱਪ ਡਰਾਈਵਰ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਭਾਲ ਜਾਰੀ ਹੈ । ਪੁਲਸ ਸ਼ੱਕੀ ਦੀ ਪਛਾਣ ਕਰਨ ਲਈ ਨੇੜਲੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ।









