ਉਤਰ ਪ੍ਰਦੇਸ਼, 26 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਰਾਮਪੁਰ ਵਿਖੇ ਇਕ ਕਾਰ ਵਿਚ ਅੱਗ ਲੱਗਣ ਕਾਰਨ ਮਾਂ-ਪੁੱਤ ਦੇ ਜਿਊਂਦਾ ਸੜਨ (Mother and son burned alive) ਅਤੇ ਪਤੀ ਤੇ ਦਿਓਰ ਦੇ ਝੁਲਸ ਜਾਣ ਦਾ ਪਤਾ ਚੱਲਿਆ ਹੈ ।
ਕਿਵੇਂ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਮੁਤਾਬਕ ਜੋ ਰਾਮਪੁਰ ਵਿਖੇ ਕਾਰ ਵਿਚ ਅੱਗ (Fire in the car) ਲੱਗਣ ਕਾਰਨ ਦੋ ਦੇ ਜਿਊਂਦਾ ਸੜਨ ਤੇ ਦੋ ਜਣਿਆਂ ਦੇ ਬੁਰੀ ਤਰ੍ਹਾਂ ਝੁਲਸੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਵਾਲੀ ਘਟਨਾ ਉਸ ਸਮੇਂ ਵਾਪਰੀ ਜਦੋਂ ਮਹਿਲਾ ਕਾਂਸਟੇਬਲ ਆਪਣੇ ਪਰਿਵਾਰ ਨਾਲ ਰਾਮਪੁਰ ਤੋਂ ਨੈਣੀਤਾਲ ਜਾ ਰਹੇ ਸਨ ਕਿ ਕਾਰ ਇਕ ਬੇਕਾਬੂ ਡੰਪਰ (Uncontrolled dumper) ਨਾਲ ਜਾ ਟਕਰਾਈ ਤੇ ਗੱਡੀ ਨੂੰ ਅੱਗ ਲੱਗ ਗਈ । ਜਿਸ ਕਾਰਨ ਇਹ ਸਾਰਾ ਘਟਨਾਕ੍ਰ੍ਰਮ ਵਾਪਰਿਆ । ਕਾਰ ਦੀ ਅਗਲੀ ਸੀਟ ‘ਤੇ ਬੈਠੇ ਭਰਾ ਅਤੇ ਪਤੀ ਗੇਟ ਖੋਲ੍ਹ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ । ਹਾਲਾਂਕਿ ਟੱਕਰ ਤੋਂ ਬਾਅਦ ਗੇਟ ਬੰਦ ਹੋਣ ਕਾਰਨ ਮਹਿਲਾ ਕਾਂਸਟੇਬਲ ਬਾਹਰ ਨਹੀਂ ਨਿਕਲ ਸਕੀ । ਪਤੀ ਚੀਕਦਾ ਰਿਹਾ ਪਰ ਉਹ ਉਸ ਨੂੰ ਬਚਾਉਣ ਵਿੱਚ ਅਸਮਰੱਥ ਰਿਹਾ । ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ `ਤੇ ਪਹੁੰਚ ਗਏ ।
ਹਾਦਸੇ ਤੋਂ ਬਾਅਦ ਡੰਪਰ ਚਾਲਕ ਹੋਇਆ ਮੌਕੇ ਤੋਂ ਵਾਹਨ ਲੈ ਕੇ ਫਰਾਰ
ਅੱਗ ਬੁਝਾਉਣ ਲਈ ਪੁਲਿਸ ਅਤੇ ਫਾਇਰ ਬ੍ਰਿਗੇਡ (Fire brigade) ਨੂੰ ਬੁਲਾਇਆ ਗਿਆ । ਮਹਿਲਾ ਕਾਂਸਟੇਬਲ ਅਤੇ ਉਸ ਦੇ ਪੁੱਤਰ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ । ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਮਹਿਲਾ ਕਾਂਸਟੇਬਲ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ । ਪੁਲਸ ਨੇ ਕਿਹਾ ਕਿ ਪਤੀ ਅਤੇ ਦਿਓਰ ਅੱਗ ਵਿਚ ਝੁਲਸ ਗਏ ਹਨ। ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ (Hospitalized) ਕਰਵਾਇਆ ਗਿਆ । ਇਹ ਹਾਦਸਾ ਬੁੱਧਵਾਰ ਰਾਤ 11 ਵਜੇ ਦੇ ਕਰੀਬ ਗੰਜ ਥਾਣਾ ਖੇਤਰ ਵਿੱਚ ਵਾਪਰਿਆ । ਹਾਦਸੇ ਤੋਂ ਬਾਅਦ ਡੰਪਰ ਚਾਲਕ ਨਹੀਂ ਰੁਕਿਆ ਅਤੇ ਵਾਹਨ ਲੈ ਕੇ ਫਰਾਰ ਹੋ ਗਿਆ ।
Read More : ਭਰਾ ਦਾ ਸੰਸਕਾਰ ਕਰਨ ਆਏ ਐਨ. ਆਰ. ਆਈ. ਭਰਾ ਦੀ ਹੋਈ ਹਾਦਸੇ ਵਿਚ ਮੌਤ









