ਸੰਗਰੂਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਮਾਂ-ਧੀ ਵੱਲੋਂ ਰੇਲਵੇ ਲਾਈਨਾਂ ‘ਤੇ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਦੋਵੇਂ ਟ੍ਰੇਨ ਦੀ ਪਟੜੀ ‘ਤੇ ਲੇਟ ਜਾਂਦੀਆਂ ਹਨ ਤੇ ਫਿਰ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ। ਦੋਵਾਂ ਦੇ ਸਿਰ-ਧੜ ਹੋਏ ਵੱਖ ਹੋ ਗਏ ਸਨ।
ਮ੍ਰਿਤਕਾਂ ਦੀ ਪਹਿਚਾਣ ਮਾਂ ਪਰਮਾ (45) ਤੇ ਧੀ ਲਾਡੀ (24) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਮਾਂ-ਧੀ ਰਾਤ ਨੂੰ ਇਕੱਠਿਆਂ ਸੁੱਤੀਆਂ ਸਨ ਪਰ ਸਵੇਰੇ ਪਤਾ ਨਹੀਂ ਕਦੋਂ ਦੋਵੇਂ ਘਰੋਂ ਨਿਕਲਦੀਆਂ ਹਨ ਤੇ ਅਜਿਹਾ ਖੌਫਨਾਕ ਕਦਮ ਉਨ੍ਹਾਂ ਵੱਲੋਂ ਚੁੱਕਿਆ ਜਾਂਦਾ ਹੈ। ਇਹ ਗਰੀਬ ਪਰਿਵਾਰ ਹੈ, ਜੋ ਕਿ ਕਬਾੜ ਦਾ ਕੰਮ ਕਰਦਾ ਹੈ ਜਿਸ ਦੀ ਪਤਨੀ ਤੇ ਧੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ।
ਇਹ ਵੀ ਪੜ੍ਹੋ : ਹੜ੍ਹ ਨੇ ਅਫਗਾਨਿਸਤਾਨ ‘ਚ ਮਚਾਈ ਭਿਆਨ.ਕ ਤਬਾਹੀ , ਐਮਰਜੈਂਸੀ ਦਾ…
ਪਰਿਵਾਰ ਕਾਫੀ ਪ੍ਰੇਸ਼ਾਨ ਸੀ ਕਿਉਂਕਿ 12 ਸਾਲ ਪਹਿਲਾਂ ਜਵਾਨ ਪੁੱਤ ਦੀ ਮੌਤ ਹੋ ਗਈ ਸੀ ਤੇ 2 ਧੀਆਂ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਸੀ ਪਰ ਦੋਵੇਂ ਧੀਆਂ ਹੀ ਆਪਣੇ ਪੇਕੇ ਪਰਿਵਾਰ ਵਿਚ ਰਹਿ ਰਹੀਆਂ ਸਨ। ਘਰੇਲੂ ਕਲੇਸ਼ ਕਰਕੇ ਦੋਵੇਂ ਧੀਆਂ ਪੇਕੇ ਰਹਿ ਰਹੀਆਂ ਸਨ।
ਜਿਹੜੀ ਧੀ ਨੇ ਮਾਂ ਨਾਲ ਮਿਲ ਕੇ ਅਜਿਹਾ ਖੌਫਨਾਕ ਕਦਮ ਚੁੱਕਿਆ ਉਸ ਦਾ ਦੂਜਾ ਵਿਆਹ ਵੀ ਸਿਰੇ ਨਹੀਂ ਚੜ੍ਹਿਆ ਸੀ ਤੇ ਹੁਣ ਉਹ ਆਪਣੀ ਮਾਂ-ਪਿਓ ਨਾਲ ਰਹਿ ਰਹੀ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਦੋਵੇਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀਆਂ ਸਨ ਤੇ ਇਸੇ ਕਰਕੇ ਦੋਵਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਇਕ-ਦੂਜੇ ਦਾ ਹੱਥ ਫੜ ਕੇ ਦੋਵੇਂ ਜਹਾਨੋਂ ਤੁਰ ਗਈਆਂ ਹਨ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।