ਕੈਨੇਡਾ ‘ਚ Westjet Airline ਦੀਆਂ 400 ਤੋਂ ਵੱਧ ਉਡਾਣਾਂ ਹੋਈਆਂ ਰੱਦ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼ || Canada News

0
126
More than 400 flights of Westjet Airline were canceled in Canada, knowing the reason will blow your mind

ਕੈਨੇਡਾ ‘ਚ Westjet Airline ਦੀਆਂ 400 ਤੋਂ ਵੱਧ ਉਡਾਣਾਂ ਹੋਈਆਂ ਰੱਦ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

ਕੈਨੇਡਾ ‘ਚ Westjet Airline ਦੀਆਂ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਸਦੇ ਚੱਲਦਿਆਂ 50 ਹਜ਼ਾਰ ਦੇ ਕਰੀਬ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ । ਉਹਨਾਂ ਵੱਲੋਂ ਫਿਲਹਾਲ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸਭ ਦਾ ਕਾਰਨ ਹੜਤਾਲ ਦੱਸੀ ਜਾ ਰਹੀ ਹੈ | ਵੈਸਟਜੈੱਟ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੇਨਟੇਨੈਂਸ ਵਰਕਰ ਯੂਨੀਅਨ ਦੇ ਹੜਤਾਲ ‘ਤੇ ਜਾਣ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ । ਵੈਸਟਜੈੱਟ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨਜ਼ ਵਿੱਚੋਂ ਇੱਕ ਹੈ । ਕੰਪਨੀ ਨੇ ਕਿਹਾ ਕਿ ਹੜਤਾਲ ਕਰਕੇ 407 ਉਡਾਣਾਂ ਨੂੰ ਰੱਦ ਕਰਨਾ ਪਿਆ ਹੈ । ਇਸ ਨਾਲ ਦੇਸ਼ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਵਿੱਚ 49,000 ਤੋਂ ਵੱਧ ਲੋਕਾਂ ਦੀ ਯਾਤਰਾ ‘ਤੇ ਅਸਰ ਪਿਆ ਹੈ।

ਕੰਪਨੀ ਦਖਲਅੰਦਾਜ਼ੀ ਦਾ ਜਵਾਬ ਦੇਣ ਲਈ ਕਰ ਰਹੀ ਹਰ ਸੰਭਵ ਕੋਸ਼ਿਸ਼

ਵੈਸਟਜੈੱਟ ਦੇ ਪ੍ਰਧਾਨ ਡਿਡੇਰਿਕ ਪੇਨ ਦੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਦਖਲਅੰਦਾਜ਼ੀ ਦਾ ਜਵਾਬ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇੱਕ ਸਥਿਰ ਨੈੱਟਵਰਕ ਬਣਾਉਣ ਲਈ 24 ਘੰਟੇ ਕੰਮ ਕਰ ਰਹੀ ਹੈ। ਉੱਥੇ ਹੀ ਏਅਰਲਾਈਨ ਦੇ ਸੀਈਓ ਅਲੈਕਸਿਸ ਵੌਨ ਹੋਨਸਬ੍ਰੋਚ ਨੇ ਇਸ ਸਥਿਤੀ ਲਈ ਸਿੱਧੇ ਤੌਰ ‘ਤੇ ਇੱਕ ਅਮਰੀਕੀ ਸੰਘ ਨੂੰ ਜ਼ਿੰਮੇਵਾਰ ਠਹਿਰਾਇਆ, ਜੋ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ । ਵੌਨ ਨੇ ਕਿਹਾ ਕਿ ਸਰਕਾਰ ਦੀ ਵਿਚੋਲਗੀ ਤੋਂ ਬਾਅਦ ਯੂਨੀਅਨ ਨਾਲ ਸਮਝੌਤਾ ਹੋਇਆ ਸੀ ਪਰ ਫਿਰ ਵੀ ਸਥਿਤੀ ਬਦਲ ਗਈ ਹੈ।

ਐਤਵਾਰ ਸ਼ਾਮ ਤੱਕ ਲਗਭਗ 30 ਜਹਾਜ਼ਾਂ ਦਾ ਕਰਨਗੇ ਸੰਚਾਲਨ

ਵੀਰਵਾਰ ਨੂੰ ਸਰਕਾਰ ਨੇ ਵਿਚੋਲਗੀ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਤੋਂ ਬਾਅਦ ਅਚਾਨਕ ਹੜਤਾਲ ਦੇ ਐਲਾਨ ਨਾਲ ਕੌਮਾਂਤਰੀ ਅਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ । ਵੈਸਟਜੈੱਟ ਨੇ ਕਿਹਾ ਕਿ ਉਹ ਸੋਮਵਾਰ ਨੂੰ ਕੈਨੇਡਾ ਡੇਅ ਦੇ ਖਤਮ ਹੋਣ ਵਾਲੇ ਲੰਬੇ ਵੀਕੈਂਡ ਦੇ ਲਈ ਜਹਾਜ਼ਾਂ ਨੂੰ ਪਾਰਕ ਕਰਨਾ ਜਾਰੀ ਰੱਖੇਗਾ ।ਏਅਰਲਾਈਨ ਕੋਲ ਲਗਭਗ 200 ਜਹਾਜ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਐਤਵਾਰ ਸ਼ਾਮ ਤੱਕ ਲਗਭਗ 30 ਜਹਾਜ਼ਾਂ ਦਾ ਸੰਚਾਲਨ ਕਰਨਗੇ।

ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਇਕ ਹੋਰ ਉਪਲੱਬਧੀ , ਪੰਜਾਬ ਨੇ ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਹੜਤਾਲ ਨੂੰ ਰੋਕਣ ਦੇ ਕੀਤੇ ਸਨ ਯਤਨ

ਇਸ ਸਬੰਧੀ ਏਅਰਕ੍ਰਾਫਟ ਮਕੈਨਿਕਸ ਫ੍ਰੇਟਰਨਲ ਐਸੋਸੀਏਸ਼ਨ ਨੇ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਏਅਰਲਾਈਨ ਦੀ ਗੱਲਬਾਤ ਕਰਨ ਦੀ ਇੱਛਾ ਨਾ ਹੋਣ ਕਾਰਨ ਹੜਤਾਲ ਸ਼ੁਰੂ ਕਰ ਦਿੱਤੀ । ਕੈਨੇਡਾ ਡੇਅ ਦੇ ਲੰਬੇ ਵੀਕੈਂਡ ਦੌਰਾਨ ਹਵਾਈ ਯਾਤਰਾ ਪ੍ਰਭਾਵਿਤ ਹੋਣ ਕਰਕੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਹੜਤਾਲ ਨੂੰ ਰੋਕਣ ਦੇ ਯਤਨ ਕੀਤੇ ਸਨ ਪਰ ਕਾਮਯਾਬ ਨਹੀਂ ਹੋ ਸਕੇ।

 

 

 

 

 

LEAVE A REPLY

Please enter your comment!
Please enter your name here