ਚੰਡੀਗੜ੍ਹ, 3 ਜਨਵਰੀ 2026 : ਵਿਸ਼ਵ ਵਿਆਪੀ ਸੰਪਰਕ (ਕਨੈਕਟੀਵਿਟੀ) ਨੂੰ ਆਰਥਿਕ ਵਿਕਾਸ ਦਾ ਮੁੱਖ ਆਧਾਰ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਤੋਂ ਹੋਰ ਅੰਤਰਰਾਸ਼ਟਰੀ ਉਡਾਣਾਂ (International flights) ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਦੇ ਵਿਸਥਾਰ ਨਾਲ ਸੂਬੇ ‘ਚ ਆਰਥਿਕ ਸਰਗਰਮੀਆਂ, ਸੈਰ-ਸਪਾਟਾ ਅਤੇ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ ।
ਵਿਸ਼ਵ ਵਿਆਪੀ ਹਵਾਈ ਸੰਪਰਕ ਨਾਲ ਹੋਵੇਗੀ ਆਵਾਜਾਈ ਸੌਖੀ
ਮੁੱਖ ਮੰਤਰੀ ਇਹ ਗੱਲ ਉਸ ਮੌਕੇ ਕਹਿ ਰਹੇ ਸਨ, ਜਦੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ. ਆਈ. ਏ. ਐੱਲ.) ਨੇ ਪੰਜਾਬ ਸਰਕਾਰ ਨੂੰ 19 ਕਰੋੜ ਰੁਪਏ ਦੀ ਅੰਤਰਿਮ ਡਿਵੀਡੈਂਡ ਰਕਮ ਸੌਂਪੀ । ਉਨ੍ਹਾਂ ਕਿਹਾ ਕਿ ਵਿਸ਼ਵ ਵਿਆਪੀ ਹਵਾਈ ਸੰਪਰਕ ਨਾਲ ਉੱਦਮੀਆਂ ਅਤੇ ਵਪਾਰੀਆਂ ਦੀ ਆਵਾਜਾਈ ਸੌਖੀ ਹੋਵੇਗੀ, ਜਿਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ।
ਹਵਾਈ ਸੰਪਰਕ ਕਰੇਗਾ ਪੰਜਾਬ ਨੂੰ ਸੰਸਾਰਿਕ ਵਪਾਰ ਅਤੇ ਸੈਰ-ਸਪਾਟਾ ਦੇ ਮੁਕਾਬਲੇਬਾਜ਼ੀ ਦੀ ਮੰਜ਼ਿਲ ਦੇ ਰੂਪ ‘ਚ ਸਥਾਪਤ
ਉਨ੍ਹਾਂ ਜ਼ੋਰ ਦਿੱਤਾ ਕਿ ਇਹ ਹਵਾਈ ਸੰਪਰਕ (Air connection) ਪੰਜਾਬ ਨੂੰ ਸੰਸਾਰਿਕ ਵਪਾਰ ਅਤੇ ਸੈਰ-ਸਪਾਟਾ ਦੇ ਮੁਕਾਬਲੇਬਾਜ਼ੀ ਦੀ ਮੰਜ਼ਿਲ ਦੇ ਰੂਪ ‘ਚ ਸਥਾਪਤ ਕਰੇਗਾ । ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਪੁਲਸ ਦੇ ਡੀ. ਜੀ. ਪੀ. ਅਤੇ ਸੀਨੀਅਰ ਅਧਿਕਾਰੀਆਂ ਨੇ ਸ਼ਿਸ਼ਟਾਚਾਰ ਮੁਲਾਕਾਤ ਕੀਤੀ । ਡੀ. ਜੀ. ਪੀ. ਨੇ ਸੂਬੇ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਵਚਨਬੱਧਤਾ ਦੋਹਰਾਈ ।
Read More : ਪੰਜਾਬ ਸਰਕਾਰ ਨੇ ਗਣਤੰਤਰ ਦਿਵਸ ਸਮਾਗਮਾਂ ਦਾ ਪ੍ਰੋਗਰਾਮ ਕੀਤਾ ਜਾਰੀ









