ਮੁਹਾਲੀ: ਡੇਟਿੰਗ ਐਪ ਰਾਹੀ ਬੁਲਾ ਕੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

0
105

ਮੁਹਾਲੀ: ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਮੁਹਾਲੀ ਵਿਖੇ ਜਸ਼ਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਪਾਸੋ ਲਿਫਟ ਲੈ ਕਰ ਉਸ ਪਾਸੋ ਇੱਕ ਕਾਰ ਅਤੇ 700/- ਰੁਪਏ ਦੀ ਖੋਹ ਹੋਈ ਸੀ। ਜਿਸ ਪਰ ਮੁਕੱਦਮਾ ਨੰਬਰ: 260 ਮਿਤੀ 29-12-2022 ਅ\ਧ 379-ਬੀ, 323, 34 ਭ:ਦ ਥਾਣਾ ਸਦਰ ਖਰੜ ਬਰਖਿਲਾਫ ਨਾਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਹੋਇਆ ਸੀ।

ਜਿਸ ਨੂੰ ਟਰੇਸ ਕਰਨ ਲਈ ਸ਼੍ਰੀ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਦਿਹਾਤੀ), ਸ਼੍ਰੀਮਤੀ ਰੁਪਿੰਦਰਦੀਪ ਕੋਰ ਸੋਹੀ, ਉੱਪ ਕਪਤਾਨ ਪੁਲਿਸ (ਖਰੜ੍ਹ 01) ਦੀ ਅਗਵਾਈ ਹੇਠ ਮੁੱਖ ਅਫਸਰ, ਥਾਣਾ ਘੜੂੰਆ ਦੀ ਟੀਮ ਅਤੇ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ, ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਜਿਨ੍ਹਾ ਵੱਲੋ ਡੇਟਿੰਗ ਐਪ ਦੇ ਜਰੀਏ ਭੋਲੇ ਭਾਲੇ ਲੋਕਾ ਨੂੰ ਬੁਲਾ ਕਰ ਖੋਹ ਕਰਨ ਵਾਲੇ ਤਿੰਨ ਮੈਂਬਰੀ ਗਿਰੋਹ ਦੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋ ਦੋ ਕਾਰਾਂ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਖੁਸ਼ਹਾਲ ਸਿੰਘ ਉਰਫ ਖੁਸ਼ਹਾਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੰਟ, ਥਾਣਾ ਖਮਾਣੋ, ਜਿਲ੍ਹਾ ਫਹਿਤਗੜ੍ਹ ਸਾਹਿਬ ਦੇ ਰਹਿਣ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ।

ਡਾ: ਗਰਗ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੋਰਾਨ ਖੁਸ਼ਹਾਲ ਸਿੰਘ ਉਰਫ ਖੁਸ਼ਹਾਲ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਖੰਟ, ਥਾਣਾ ਖਮਾਣੋ, ਜਿਲ੍ਹਾ ਫਹਿਤਗੜ੍ਹ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਿਸ ਪਾਸੋ ਦੋ ਕਾਰਾਂ ਬ੍ਰਾਮਦ ਹੋਈਆ ਹਨ। ਮੁੱਢਲੀ ਪੁੱਛਗਿੱਛ ਤੋਂ ਮੁਕੱਦਮੇ ਵਿੱਚ ਇਸ ਗਿਰੋਹ ਦੇ ਦੋ ਹੋਰ ਮੈਂਬਰਾ ਰਣਵੀਰ ਸਿੰਘ ਉਰਫ ਮਿੱਠੂ ਅਤੇ ਜੋਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਤਿੰਨਾਂ ਵਿਅਕਤੀਆ ਨੇ ਰਲ ਕੇ ਪਿਛਲੇ ਕਰੀਬ 02 ਮਹੀਨਿਆਂ ਤੋ ਪੰਜ ਵਿਅਕਤੀਆਂ ਨੂੰ ਸ਼ਿਕਾਰ ਬਣਾਇਆ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।

ਇਹ ਗਿਰੋਹ ਦੇ ਤਿੰਨੋ ਵਿਅਕਤੀ ਰਲ ਕੇ ਕਾਰ ਵਿੱਚ ਸਵਾਰ ਹੋ ਕੇ ਡੇਟਿੰਗ ਐਪ ਤੇ ਕੋਨਟੇਕਟ ਕੀਤੇ ਹੋਏ ਵਿਅਕਤੀ ਨੂੰ ਮੋਹਾਲੀ, ਖਰੜ, ਘੜੂਆ ਅਤੇ ਲੁਧਿਆਣਾ ਏਰੀਆ ਦੇ ਸੁਨਸਾਨ ਜਗਾ ਤੇ ਬੁਲਾ ਕੇ ਜਾਂ ਕਾਰ ਵਿੱਚ ਬਿਠਾ ਕਰ ਜਾਂ ਲਿਫਟ ਲੈ ਲੈਦੇ ਸਨ ਅਤੇ ਫਿਰ ਉਸ ਨੂੰ ਡਰਾ ਧਮਕਾ ਕੇ ਉਸ ਪਾਸੋ ਨਕਦੀ ਮੋਬਾਇਲ ਫੋਨ ਅਤੇ ਕਾਰ ਖੋਹ ਕੇ ਲੈ ਜਾਂਦੇ ਸਨ। ਦੋਸ਼ੀਆਂ ਕੋਲੋਂ ਇੱਕ ਕਾਰ ਏਸੇਂਟ ਰੰਗ ਕਾਲਾ ਨੰਬਰ ਪੀ.ਬੀ. 11 ਡਬਲਿਊ 0550, ਇੱਕ ਕਾਰ ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ਨੰਬਰ ਪੀ.ਬੀ. 10 ਈ.ਐਫ. 9870 ਬਰਾਮਦ ਕੀਤੀ ਗਈ ਹੈ।

ਇਹ ਤਿੰਨੋ ਵਿਅਕਤੀ ਕਰੀਬ ਪਿਛਲੇ 02 ਮਹੀਨਿਆ ਤੋ 05 ਵਿਅਕਤੀਆਂ ਨੂੰ ਡੇਟਿੰਗ ਐਪ ਰਾਹੀ ਬੁਲਾ ਕੇ ਆਪਣਾ ਸ਼ਿਕਾਰ ਬਣਾ ਚੁੱਕੇ ਹਨ ਜਿਹਨਾ ਪਾਸੋ ਇਹਨਾਂ ਵਿਅਕਤੀਆਂ ਨੇ 80, 000\-, 25, 000\-, 10, 000\-, 7, 000\- ਅਤੇ 700\ ਰੁਪਏ ਸਮੇਤ ਏਸੇਂਟ ਕਾਰ ਅਤੇ ਮੋਬਾਇਲ ਫੋਨ ਖੋਹਣ ਦੀਆਂ ਵਾਰਦਾਤਾਂ ਕਰ ਚੁੱਕੇ ਹਨ।

LEAVE A REPLY

Please enter your comment!
Please enter your name here