ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਾ ਹੋਇਆ ਹੈ। ਪੁਲਿਸ ਚੱਪੇ-ਚੱਪੇ ‘ਤੇ ਤਾਇਨਾਤ ਹੈ। ਪੁਲਿਸ ਵੱਲੋਂ ਇਸ ਦੌਰਾਨ ਚੈਕਿੰਗ ਮੁਹਿੰਮ ਜਾਰੀ ਹੈ। ਇਸ ਚੈਕਿੰਗ ਮੁਹਿੰਮ ਦੌਰਾਨ ਮੁਹਾਲੀ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ।
ਡਾਕਟਰ ਸੰਦੀਪ ਕੁਮਾਰ ਗਰਗ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਜ਼ਿਲਾ ਐਸਏਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀਮਤੀ ਡਾਕਟਰ ਜੋਤੀ ਯਾਦਵ ਆਈਪੀਐਸ ਇਨਵੈਸਟੀਗੇਸ਼ਨ ਜਿਲਾ ਐਸਏਐਸ ਨਗਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਮੋਹਾਲੀ ਖਰੜ ਦੀ ਟੀਮ ਵੱਲੋਂ ਸਕਾਰਪੀਓ ਗੱਡੀ ਵਿੱਚ ਸਵਾਰ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਇੱਕ ਨਜਾਇਜ਼ ਹਥਿਆਰ 32 ਬੋਰ ਪਿਸਟਲ ਸਮੇਤ ਪੰਜ ਕਾਰਤੂਸ ਬਰਾਮਦ ਕਰਵਾਉਣ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜ਼ਿਕਰ ਹੋ ਗਿਆ ਕਿ ਮਿਤੀ ਦੋ ਪੰਜ 2024 ਨੂੰ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇੜੇ ਕ੍ਰਿਸਚਨ ਸਕੂਲ ਖਰੜ ਮੌਜੂਦ ਸੀ ਤਾਂ ਐਸਆਈ ਗੁਰ ਪ੍ਰਤਾਪ ਸਿੰਘ ਨੂੰ ਮੁਖਬਰੀ ਮਿਲੀ ਕਿ ਅਜੇ ਉਰਫ ਸੇਠੀ ਪੁੱਤਰ ਹਰਵਿੰਦਰ ਸਿੰਘ ਬਾਸੀ ਬਾਗੀ ਗਲੀ ਜਾਟੋ ਗੇਟ ਕਰਨਾਲ ਅਤੇ ਬੰਟੀ ਪੁੱਤਰ ਬਚਨਾ ਰਾਮ ਬਾਸੀ ਸ਼ਾਮ ਨਗਰ ਕਰਨਾਲ ਹਰਿਆਣਾ ਜਿਨਾਂ ਕੋਲ ਨਜਾਇਜ਼ ਅਸਲਾ ਹੈ ਜਿਨਾਂ ਦੇ ਉੱਤੇ ਪਹਿਲਾਂ ਵੀ ਲੜਾਈ ਝਗੜੇ ਦਾ ਮੁਕਦਮਾ ਦਰਜ ਹੈ। ਅੱਜ ਉਹ ਵਿਅਕਤੀ ਨਜਾਇਜ਼ ਅਸਲਾ ਲੈ ਕੇ ਮੋਹਾਲੀ ਤੋਂ ਸ਼ਿਵਜੋਤ ਇਨਕਲੇਵ ਆ ਰਹੇ ਹਨ। ਮੁਖਬਰੀ ਦੇ ਅਧਾਰ ‘ਤੇ ਇਹਨਾਂ ਦੀ ਗੱਡੀ ਨੂੰ ਰੋਕਿਆ ਤਾਂ ਗੱਡੀ ਵਿੱਚੋਂ ਬੱਤੀ ਬੋਰ ਦਾ ਪਿਸਟਲ ਬਰਾਮਦ ਕੀਤਾ ਗਿਆ।