Home News Breaking News MLA ਸੇਖੋ ਨੇ ਹਲਕਾ ਫਰੀਦਕੋਟ ਦੀਆਂ ਸਰਬ ਸੰਮਤੀ ਨਾਲ ਬਣੀਆ ਪੰਚਾਇਤਾਂ ਨੂੰ ਪੰਜ-ਪੰਜ ਲੱਖ ਦੇ ਚੈੱਕ ਕੀਤੇ ਭੇਟ

MLA ਸੇਖੋ ਨੇ ਹਲਕਾ ਫਰੀਦਕੋਟ ਦੀਆਂ ਸਰਬ ਸੰਮਤੀ ਨਾਲ ਬਣੀਆ ਪੰਚਾਇਤਾਂ ਨੂੰ ਪੰਜ-ਪੰਜ ਲੱਖ ਦੇ ਚੈੱਕ ਕੀਤੇ ਭੇਟ

0
MLA ਸੇਖੋ ਨੇ ਹਲਕਾ ਫਰੀਦਕੋਟ ਦੀਆਂ ਸਰਬ ਸੰਮਤੀ ਨਾਲ ਬਣੀਆ ਪੰਚਾਇਤਾਂ ਨੂੰ ਪੰਜ-ਪੰਜ ਲੱਖ ਦੇ ਚੈੱਕ ਕੀਤੇ ਭੇਟ

ਫ਼ਰੀਦਕੋਟ 30 ਮਈ : ਹਲਕਾ ਫਰੀਦਕੋਟ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਅੱਜ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਪੰਜ-ਪੰਜ ਲੱਖ ਦੇ ਚੈੱਕ ਭੇਟ ਕੀਤੇ ਅਤੇ ਕਿਹਾ ਕਿ ਹਲਕਾ ਫਰੀਦਕੋਟ ਦੇ ਸੱਤ ਪਿੰਡ ਗੋਲੇਵਾਲਾ,ਝਾੜੀ ਵਾਲਾ,ਘੋਨੀ ਵਾਲਾ, ਪੱਖੀ ਖੁਰਦ, ਘਗਿਆਣਾ, ਚੱਕ ਸਾਹੂ ਅਤੇ ਅਰਾਈਆਂ ਵਾਲਾ ਵਿਖੇ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਹੋਈ ਸੀ।

ਓਡੀਸ਼ਾ: ਵਿਜੀਲੈਂਸ ਦੀ ਵੱਡੀ ਕਾਰਵਾਈ, ਇੰਜੀਨੀਅਰ ਦੇ ਘਰੋਂ 2 ਕਰੋੜ ਦੀ ਨਕਦੀ ਕੀਤੀ ਬਰਾਮਦ
ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪੰਚਾਇਤਾਂ ਸਾਡੇ ਲੋਕਤੰਤਰ ਦੀ ਮੁੱਢਲੀ ਇਕਾਈ ਹਨ ਤੇ ਉਨ੍ਹਾਂ ਦੀ ਮਜ਼ਬੂਤੀ ਨਾਲ ਜਿੱਥੇ ਲੋਕਤੰਤਰ ਮਜ਼ਬੂਤ ਹੁੰਦਾ ਹੈ, ਉੱਥੇ ਹੇਠਲੀ ਪੱਧਰ ਤੇ ਵਿਕਾਸ ਕਾਰਜਾਂ ਵਿੱਚ ਆਮ ਲੋਕਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਭਾਗੀਦਾਰ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਤੇ ਉਨ੍ਹਾਂ ਪਿੰਡਾਂ ਦੇ ਸਮੂਹ ਲੋਕ ਵਧਾਈ ਦੇ ਪਾਤਰ ਹਨ, ਜਿੰਨਾਂ ਨੇ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਸਰਬਸੰਮਤੀਆਂ ਕੀਤੀਆਂ ਹਨ।
ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਪਿੰਡਾਂ ਤੇ ਸ਼ਹਿਰਾਂ ਅੰਦਰ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਇਨ੍ਹਾਂ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀ ਆਉਣ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here