ਰੂਸ ਵੱਲੋਂ ਕੀਵ ਤੇ ਕਈ ਹੋਰ ਸ਼ਹਿਰਾਂ ’ਤੇ ਮਿਜ਼ਾਈਲ ਹਮਲੇ, 14 ਹਲਾਕ

0
76

ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਹੋਰਨਾਂ ਕਈ ਸ਼ਹਿਰਾਂ ’ਤੇ ਕੀਤੇ ਮਿਜ਼ਾਈਲ ਹਮਲਿਆਂ ਵਿੱਚ ਘੱਟੋ-ਘੱਟ 14 ਵਿਅਕਤੀ ਹਲਾਕ ਹੋ ਗਏ। ਰੂਸ ਨੇ ਉਪਰੋਥੱਲੀ ਮਿਜ਼ਾਈਲਾਂ ਦਾਗ਼ ਕੇ ਕੀਵ ਦੇ ਕੇਂਦਰੀ ਇਲਾਕੇ ਸਣੇ ਆਮ ਵਸੋਂ ਵਾਲੇ ਹੋਰਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਮੀਡੀਆ ਰਿਪੋਰਟ ਅਨੁਸਾਰ ਮਿਜ਼ਾਈਲ ਹਮਲੇ ਵਿੱਚ ਘੱਟੋ-ਘੱਟ 14 ਵਿਅਕਤੀਆਂ ਦੇ ਹਲਾਕ ਹੋਣ ਤੇ 94 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।  ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਯੂਕਰੇਨ ’ਤੇ ਹਮਲੇ ਕੀਵ ਦੀਆਂ ਦਹਿਸ਼ਤੀ ਸਰਗਰਮੀਆਂ ਦੇ ਜਵਾਬ ਵਿੱਚ ਕੀਤੇ ਗਏ ਹਨ।

ਇਹ ਵੀ ਪੜ੍ਹੋ:ਉੱਚ ਮਿਆਰੀ ਫ਼ਲਾਂ ਦੀ ਪੈਦਾਵਾਰ ਲਈ ਪੰਜਾਬ ਦੇ 4 ਜ਼ਿਲ੍ਹਿਆਂ ‘ਚ ਬਾਗਬਾਨੀ ਅਸਟੇਟਾਂ ਸਥਾਪਿਤ…

ਉਨ੍ਹਾਂ ਚਿਤਾਵਨੀ ਦਿੱਤੀ ਕਿ ਯੂਕਰੇਨ ਜੇਕਰ ਰੂਸ ’ਤੇ ‘ਦਹਿਸ਼ਤੀ ਹਮਲੇ’ ਜਾਰੀ ਰੱਖਦਾ ਹੈ ਤਾਂ ਮਾਸਕੋ ਵੱਲੋਂ ਇਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਕਾਬਿਲੇਗੌਰ ਹੈ ਕਿ ਯੂਕਰੇਨੀ ਫੌਜ ਨੇ ਸ਼ਨਿੱਚਰਵਾਰ ਨੂੰ ਰੂਸ ਤੇ ਕ੍ਰੀਮਿਆਈ ਪ੍ਰਾਇਦੀਪ ਨੂੰ ਜੋੜਦੇ ਪੁਲ ਨੂੰ ਉਡਾ ਦਿੱਤਾ ਸੀ। ਪੂਤਿਨ ਨੇ ਇਸ਼ਾਰਾ ਕੀਤਾ ਕਿ ਅੱਜ ਕੀਤੇ ਗਏ ਹਮਲੇ ਉਸੇ ਦਾ ਨਤੀਜਾ ਹੈ।

ਉਧਰ ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਰੋਸਤਿਸਲਾਵ ਸਮਿਰਨੋਵ ਨੇ ਕਿਹਾ ਕਿ ਕੀਵ ਵਿੱਚ ਹੋਏ ਹਮਲੇ ਵਿੱਚ ਘੱਟੋ-ਘੱਟ ਅੱਠ ਵਿਅਕਤੀ ਮਾਰੇ ਗਏ ਜਦਕਿ 24 ਹੋਰ ਜ਼ਖ਼ਮੀ ਹੋਏ ਹਨ। ਮੇਅਰ ਵਿਤਾਲੀ ਕਲਿਤਸਕੋ ਨੇ ਦੱਸਿਆ ਕਿ ਰਾਜਧਾਨੀ ਦੇ ਸ਼ੇਵਚੈਂਕੋ ਜ਼ਿਲ੍ਹੇ ਵਿੱਚ ਧਮਾਕੇ ਹੋਏ। ਇਹ ਕੀਵ ਦੇ ਕੇਂਦਰ ਵਿੱਚ ਇੱਕ ਵੱਡਾ ਇਲਾਕਾ ਹੈ, ਜਿੱਥੇ ਇਤਿਹਾਸਕ ਪੁਰਾਣਾ ਸ਼ਹਿਰ ਅਤੇ ਕਈ ਸਰਕਾਰੀ ਦਫ਼ਤਰ ਸਥਿਤ ਹਨ। ਇਸ ਤੋਂ ਇਲਾਵਾ ਸਰਕਾਰੀ ਕੁਆਰਟਰਾਂ, ਸੰਸਦ ਭਵਨ ਅਤੇ ਕਈ ਹੋਰ ਅਹਿਮ ਇਮਾਰਤਾਂ ਨੇੜੇ ਵੀ ਧਮਾਕੇ ਹੋਏ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ‘ਚ ਭਗੌੜੇ ਜੇਲ੍ਹ ਵਾਰਡਰ ਤੇ ਨਿੱਜੀ ਬੱਸ ਦਾ…

ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਫ਼ੌਜ ਨੇ ਯੂਕਰੇਨ ਖ਼ਿਲਾਫ਼ ਦਰਜਨਾਂ ਮਿਜ਼ਾਈਲਾਂ ਅਤੇ ਇਰਾਨ ਦੇ ਬਣੇ ਡਰੋਨ ਦਾਗੇ। ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ, ‘‘10 ਸ਼ਹਿਰਾਂ ਵਿੱਚ ਆਮ ਵਸੋਂ ਵਾਲੇ ਖੇਤਰਾਂ ਅਤੇ ਊਰਜਾ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸ ਨੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਜਾਣਬੁੱਝ ਕੇ ਅਜਿਹਾ ਸਮਾਂ ਅਤੇ ਟੀਚੇ ਚੁਣੇ।’’ ਯੂਕਰੇਨੀ ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਯੂਕਰੇਨ ’ਤੇ 75 ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ’ਚੋਂ 41 ਨੂੰ ਹਵਾ ਵਿੱਚ ਬੇਅਸਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅੱਜ ਹੋਏ ਹਮਲਿਆਂ ਮਗਰੋਂ ਕੀਵ ਦੇ ਲੋਕ ਮੁੜ ਰੈਣਬਸੇਰਿਆਂ ਵਿੱਚ ਜਾਣ ਲੱਗੇ ਹਨ।

LEAVE A REPLY

Please enter your comment!
Please enter your name here