ਮਾਈਕ੍ਰੋਸਾਫਟ ਨੇ ਆਪਣੇ ਵਿੰਡੋਜ਼ 11 ਦੇ 2022 ਅਪਡੇਟ ਨੂੰ ਜਾਰੀ ਕਰ ਦਿੱਤਾ ਹੈ। ਕੰਪਨੀ ਮੁਤਾਬਕ ਇਸ ਅਪਡੇਟ ਨੂੰ ਦੁਨੀਆ ਭਰ ਦੇ 190 ਦੇਸ਼ਾਂ ’ਚ ਇਕੱਠੇ ਜਾਰੀ ਕੀਤਾ ਗਿਆ ਹੈ। ਵਿੰਡੋਜ਼ 11 ਦੀ ਲਾਂਚਿੰਗ ਤੋਂ ਬਾਅਦ ਇਹ ਇਸ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਅਪਡੇਟ ਹੈ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਇਸ ਅਪਡੇਟ ’ਚ ਚਾਰ ਮੁੱਖਖੇਤਰ ਜਿਵੇਂ ਯੂਜ਼, ਪ੍ਰੋਡਕਟੀਵਿਟੀ, ਕੁਨੈਕਟੀਵਿਟੀ ਅਤੇ ਸਕਿਓਰਿਟੀ ’ਤੇ ਫੋਕਸ ਕੀਤਾ ਗਿਆ ਹੈ। ਯਾਨੀ ਨਵੀਂ ਅਪਡੇਟ ’ਚ ਤੁਹਾਨੂੰ ਇਨ੍ਹਾਂ ਸਭ ਫੀਚਰਜ਼ ’ਚ ਬਦਲਾਅ ਵੇਖਣ ਨੂੰ ਮਿਲੇਗਾ। ਨਾਲ ਹੀ ਸਟਾਰਟ ਮੈਨਿਊ ’ਚ ਕੁਇੱਕ ਅਪਡੇਟ ਕਰਨ ਦੇ ਆਸਾਨ ਤਰੀਕੇ ਬਾਰੇ ਜਾਣਦੇ ਹਾਂ।
ਨਵੀਂ ਅਪਡੇਟ ਨੂੰ ਲੈ ਕੇ ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਵਿੰਡੋਜ਼ 11 2022 ਵਰਜ਼ਨ ’ਚ ਮੁੱਖ ਰੂਪ ਨਾਲ ਯੂਜ਼, ਪ੍ਰੋਡਕਟੀਵਿਟੀ, ਕੁਨੈਕਟੀਵਿਟੀ ਅਤੇ ਸਕਿਓਰਿਟੀ ਵਰਗੇ ਖੇਤਰਾਂ ’ਤੇ ਫੋਕਸ ਕਰਕੇ ਅਪਡੇਟ ਕੀਤਾ ਗਿਆ ਹੈ। ਨਵੀਂ ਅਪਡੇਟ ਤੋਂ ਬਾਅਦ ਤੁਹਾਨੂੰ ਸਟਾਰਟ ਮੈਨਿਊ ’ਚ ਕੁਇੱਕ ਸੈਟਿੰਗ ਦਾ ਆਪਸ਼ਨ ਵੀ ਮਿਲੇਗਾ। ਹੁਣ ਤੁਹਾਨੂੰ ਇਸ ਵਿਚ ਜ਼ਿਆਦਾ ਸਹੀ ਸਰਚ ਦੇ ਨਾਲ ਵਿਜੇਟਸ ਬੋਰਡ ’ਚ ਵੀ ਬਦਲਾਅ ਵੇਖਣ ਨੂੰ ਮਿਲਣਗੇ। ਲੋਕਲ ਅਤੇ ਪ੍ਰਜੈਂਟ ਕਵਰੇਜ ਦੇ ਨਾਲ ਫਾਈਲ ਐਕਸਪਲੋਰਰ ਦੇ ਟੈਬ ’ਚ ਵੀ ਸੁਧਾਰ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਅਪਡੇਟ ’ਚ ਵਿੰਡੋਜ਼ ਪੂਰਵਾਨੁਮਾਨ ਨਾਲ ਤੁਹਾਡੀਆਂ ਲੋੜਾਂ ਨੂੰ ਸਮਝਦਾ ਹੈ ਅਤੇ ਤੁਹਾਡੇ ਸਮੇਂ ਨੂੰ ਬਚਾਉਂਦਾ ਹੈ।
ਮਾਈਕ੍ਰੋਸਾਫਟ ਮੁਤਾਬਕ ਵਿੰਡੋਜ਼ 11 ਦੀ ਨਵੀਂ ਅਪਡੇਟ ’ਚ ਕਿਸੇ ਵੀ ਤਰ੍ਹਾਂ ਦੇ ਆਡੀਓ ਕੰਟੈਂਟ ’ਚ ਵਾਈਡ ਲਾਈਵ ਕੈਪਸ਼ਨ ਸਿਸਟਮ ਰਾਹੀਂ ਆਟੋਮੈਟਿਕ ਕੈਪਸ਼ਨ ਜਨਰੇਟ ਕੀਤਾ ਜਾ ਸਕਦਾ ਹੈ। ਨਾਲ ਹੀ ਵਾਇਰ ਐਕਸੈੱਸ ਨੂੰ ਵੀ ਬਿਹਤਰ ਕੀਤਾ ਗਿਆ ਹੈ। ਹੁਣ ਯੂਜ਼ਰਜ਼ ਆਪਣੀ ਆਵਾਜ਼ ਦਾ ਇਸਤੇਮਾਲ ਕਰਕੇ ਪੀਸੀ ’ਤੇ ਟੈਕਸਟ ਟਾਈਪ ਕਰ ਸਕਣਗੇ। ਇਸ ਵਿਚ ਨੈਚੁਰਲ ਵੌਇਸ ਫਾਰ ਨੈਰੇਟਰ ਦੀ ਮਦਦ ਨਾਲ ਨੈਚੁਰਲ ਸਪੀਚ ਨੂੰ ਵੀ ਬਾਰੀਕੀ ਨਾਲ ਸੁਣਿਆ ਜਾ ਸਕਦਾ ਹੈ। ਨਵੀਂ ਅਪਡੇਟ ਦੇ ਨਾਲ ਆਨਲਾਈਨ ਸੇਫਟੀ ਅਤੇ ਡਾਟਾ ਪਰਾਈਵੇਸੀ ਵਰਗੇ ਫੀਚਰਜ਼ ਮਿਲਣਗੇ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਇਹ ਹੁਣ ਤਕ ਦੇ ਵਿੰਡੋਜ਼ ਦਾ ਸਭ ਤੋਂ ਸੁਰੱਖਿਅਤ ਵਰਜ਼ਨ ਹੈ। ਨਾਲ ਹੀ ਕੰਪਨੀ ਨੇ ਵਿੰਡੋਜ਼ 11 ਦੀ ਨਵੀਂ ਅਪਡੇਟ ’ਚ ਨਵੇਂ ਸਮਾਰਟ ਐਪ ਕੰਟਰੋਲ ਨੂੰ ਵੀ ਸ਼ਾਮਲ ਕੀਤਾ ਹੈ।
ਵਿੰਡੋਜ਼ ਦੀ ਨਵੀਂ ਅਪਡੇਟ ’ਚ ਬਿਹਤਰ ਟੱਚ ਨੈਵੀਗੇਸ਼ਨ, ਫੋਕਸ ਮੋਡ ਅਤੇ ਡੂ ਨਾਟ ਡਿਸਟਰਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਾਲ ਹੀ ਗੇਮਿੰਗ ਲਈ ਕਈ ਨਵੇਂ ਫੀਚਰਜ਼, ਨਵੇਂ ਟੂਲਸ ਅਤੇ ਮਾਈਕ੍ਰੋਸਾਫਟ ਸਟੋਰ ਦੇ ਅਨੁਭਵ ਨੂੰ ਚੰਗਾ ਕਰਨ ਲਈ ਵਿੰਡੋਜ਼ ਸਟੂਡੀਓ ਇਫੈਕਟਸ ’ਚ ਨਵੇਂ ਫੀਚਰਜ਼ ਨੂੰ ਜੋੜਿਆ ਗਿਆ ਹੈ।
ਇੰਝ ਕਰੋ ਡਾਊਨਲੋਡ
ਵਿੰਡੋਜ਼ 11 ਦੀ ਨਵੀਂ ਅਪਡੇਟ ਲਈ ਤੁਹਾਡੇ ਸਿਸਟਮ ’ਚ ਪਹਿਲਾਂ ਤੋਂ ਵਿੰਡੋਜ਼ 11 ਦਾ ਹੋਣਾ ਜ਼ਰੂਰੀ ਹੈ। ਨਵੀਂ ਅਪਡੇਟ ਲਈ ਤੁਹਾਨੂੰ ਆਪਣੇ ਪੀਸੀ ’ਚ ਸੈਟਿੰਗ ਆਪਸ਼ਨ ’ਚ ਜਾਣਾ ਹੋਵੇਗਾ ਅਤੇ ਇੱਥੋਂ ਵਿੰਡੋਜ਼ ਅਪਡੇਟ ’ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ Check for updates ’ਤੇ ਕਲਿੱਕ ਕਰਨਾ ਹੋਵੇਗਾ। ਜੇਕਰ ਤੁਹਾਡੇ ਡਿਵਾਈਸ ਲਈ ਨਵੀਂ ਅਪਡੇਟ ਉਪਲੱਬਧ ਹੈ ਤਾਂ ਤੁਹਾਨੂੰ ਡਾਊਨਲੋਡ ਦਾ ਆਪਸ਼ਨ ਦਿਸੇਗਾ। ਇਸਤੋਂ ਬਾਅਦ ਤੁਸੀਂ ਇਸਨੂੰ ਡਾਊਨਲੋਡ ਕਰਕੇ ਅਪਡੇਟ ਕਰ ਸਕਦੇ ਹੋ।