ਮਾਨਸਿਕ ਤੌਰ ਤੋਂ ਪ੍ਰੇਸ਼ਾਨ ਵਿਅਕਤੀ ਦੀ ਗੱਡੀ ਹੇਠਾਂ ਆਉਣ ਨਾਲ ਹੋਈ ਮੌ.ਤ
ਗਿੱਦੜਬਾਹਾ ‘ਚ ਇੱਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨੌਜਵਾਨ ਦੀ ਮੌ.ਤ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਮਾਨਸਿਕ ਤੌਰ ਤੋਂ ਪਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਦਸ਼ਮੇਸ਼ ਨਗਰ ਗਿੱਦੜਬਾਹਾ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Android Smartphone ਯੂਜ਼ਰਸ ਨੂੰ ਚੇਤਾਵਨੀ, ਨਿੱਜੀ ਡਾਟਾ ਹੋ ਸਕਦਾ ਹੈ ਚੋਰੀ
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਦੇ ਏਐਸਆਈ ਸੁਰਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਕਰੀਬ ਇਕ ਵਜੇ ਸਾਨੂੰ ਮੋਹਨ ਲਾਲ ਸਟੇਸ਼ਨ ਮਾਸਟਰ ਨੇ ਮੋਬਾਇਲ ਤੇ ਦੱਸਿਆ ਕਿ ਇੱਕ ਨੌਜਵਾਨ ਦੀ ਟ੍ਰੇਨ ਨੰਬਰ 14735 ਥੱਲੇ ਆਉਣ ਨਾਲ ਮੌਤ ਹੋ ਗਈ ਹੈ।
ਉਹਨਾਂ ਦੱਸਿਆ ਕਿ ਗਿੱਦੜਬਾਹਾ ਰੇਲਵੇ ਸਟੇਸ਼ਨ ਤੋਂ ਫਕਰਸਰ ਵਾਲੇ ਪਾਸੇ ਮੈਂ ਤੇ ਏਐਸਆਈ ਜਗਸੀਰ ਸਿੰਘ ਤੁਰੰਤ ਮੌਕੇ ‘ਤੇ ਪਹੁੰਚੇ ਜਿੱਥੇ ਕਿ ਟ੍ਰੇਨ ਰੁਕੀ ਹੋਈ ਸੀ ਤੇ ਟ੍ਰੇਨ ਦੇ ਨੇੜੇ ਉਹਦਾ ਭਰਾ ਹੋਰ ਦੋਸਤਾਂ ਨਾਲ ਬੈਠਾ ਸੀ ਤੇ ਮੁਕੇਸ਼ ਕੁਮਾਰ ਦੀ ਲਾਸ਼ ਪਈ ਸੀ।
ਮ੍ਰਿਤਕ ਕਿਸੇ ਸਮੱਸਿਆ ਕਾਰਨ ਸੀ ਪ੍ਰੇਸ਼ਾਨ
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਯੁਗੇਸ਼ ਕੁਮਾਰ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਦੇ ਬਿਆਨ ਮੁਤਾਬਕ ਮੁਕੇਸ਼ ਕੁਮਾਰ ਘਰ ਦੀ ਕਿਸੇ ਸਮੱਸਿਆ ਕਾਰਨ ਮਹੀਨੇ ਤੋਂ ਪਰੇਸ਼ਾਨ ਸੀ। ਉਹਨਾਂ ਦੱਸਿਆ ਕਿ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ ਅਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।