SAD ਦੀ Membership ਮੁਹਿੰਮ ਦੀ ਹੋਈ ਸ਼ੁਰੂਆਤ
ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਬਿਗੁਲ ਵੱਜ ਚੁੱਕਾ ਹੈ। ਭਰਤੀ ਮੁਹਿੰਮ ਦਾ ਪਿੰਡ ਬਾਦਲ ਦਾ ਆਗਾਜ਼ ਹੋਇਆ, ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਦਫ਼ਤਰ ਵਿੱਚ ਜਾ ਕੇ 10 ਰੁਪਏ ਦੀ ਰਸੀਦ ਲੈ ਕੇ ਮੈਂਬਰ ਬਣਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਲੰਬੀ ਤੋਂ 40 ਹਜ਼ਾਰ ਦੇ ਕਰੀਬ ਲੋਕ ਅਕਾਲੀ ਦਲ ਦੇ ਮੈਂਬਰ ਬਣਨਗੇ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਸ਼ਿਪ ਵਜੋਂ ਫਾਰਮ ਭਰਿਆ ਅਤੇ ਇਸ ਮੌਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸਥਿਤ ਦਫਤਰ ਵਿਖੇ ਪਾਰਟੀ ਦੇ ਆਦੇਸ਼ਾਂ ਮੁਤਾਬਕ ਸ਼ਾਮਿਲ ਹੋ ਕੇ ਉਹਨਾਂ ਨੇ ਆਪਣੀ ਮੈਂਬਰਸ਼ਿਪ ਪਰਚੀ ਭਰੀ ਹੈ।
ਲੰਬੀ ਹਲਕੇ ਵਿੱਚ 40 ਹਜਾਰ ਦਾ ਟੀਚਾ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੰਬੀ ਹਲਕੇ ਵਿੱਚ 40 ਹਜਾਰ ਦਾ ਟੀਚਾ ਹੈ, ਜਦਕਿ ਕੁੱਲ ਮੈਂਬਰਸ਼ਿਪ ਦਾ ਟੀਚਾ ਲੱਖ ਦਾ ਹੈ। ਇਸ ਮੌਕੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖ ਸੰਗਤਾਂ ਨੇ ਇਹ ਮੈਸੇਜ ਬਹੁਤ ਸਾਫ ਤੌਰ ‘ਤੇ ਦੇ ਦਿੱਤਾ ਹੈ ਕਿ ਜੋ ਵੀ ਤਾਕਤਾਂ ਸਿੱਖ ਧਰਮ ਦੇ ਮਸਲਿਆਂ ਵਿੱਚ ਦਖਲਾਅੰਦਾਜ਼ੀ ਕਰਨਗੀਆਂ, ਉਨ੍ਹਾਂ ਨੂੰ ਸਿੱਖ ਸੰਗਤਾਂ ਮੂੰਹ ਨਹੀਂ ਲਾਉਣਗੀਆਂ। ਉਨ੍ਹਾਂ ਨੇ ਬਲਜੀਤ ਸਿੰਘ ਦਾਦੂਵਾਲ ਦਾ ਨਾਮ ਲੈ ਕੇ ਕਿਹਾ ਕਿ ਅਜਿਹੇ ਲੋਕ ਏਜੰਸੀਆਂ ਦੇ ਬੰਦੇ ਹਨ ਅਤੇ ਇਸੇ ਕਰਕੇ ਸਿੱਖ ਸੰਗਤਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ।