ਨਵੀਂ ਦਿੱਲੀ, 18 ਮਾਰਚ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਬੱਚਾ ਗੋਦ ਲੈਣ ਦੇ ਮਾਮਲੇ ਤੇ ਵੀ ਇਕ ਅਹਿਮ ਫ਼ੈਸਲਾ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਫੈਸਲਾ ਲਿਆ ਹੈ ਸੁਪਰੀਮ ਕੋਰਟ ਨੇ
ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ‘ਤੇ ਜਣੇਪਾ ਛੁੱਟੀ (Maternity leave) ਮਿਲੇਗੀ । ਸੁਪਰੀਮ ਕੋਰਟ ਨੇ ਕਿਹਾ ਕਿ ਬੱਚੇ ਨੂੰ ਗੋਦ ਲੈਣਾ (Adopting a child) ਜਣੇਪਾ ਖ਼ੁਦ ਮੁਖਤਿਆਰੀ ਦੇ ਅਧਿਕਾਰ ਦਾ ਹਿੱਸਾ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਉਸ ਕਾਨੂੰਨ ਨੂੰ ਰੱਦ ਕਰ ਦਿੱਤਾ, ਜਿਸ ‘ਚ ਕਿਹਾ ਗਿਆ ਸੀ ਕਿ ਕਿਸੇ ਔਰਤ ਨੂੰ ਜਣੇਪਾ ਛੁੱਟੀ ਉਦੋਂ ਹੀ ਮਿਲੇਗੀ ਜਦੋਂ ਉਹ 3 ਮਹੀਨੇ ਤੋਂ ਘੱਟ ਉਮਰ ਦੇ ਬੱਚੇ ਨੂੰ ਕਾਨੂੰਨੀ ਤੌਰ ‘ਤੇ ਗੋਦ ਲੈਂਦੀ ਹੈ ।
ਸੁਪਰੀਮ ਕੋਰਟ ਨੇ ਕਿਹਾ-ਪੈਟਰਨਿਟੀ ਗਏ ਲੀਵ `ਤੇ ਵੀ ਬਣੇ ਕਾਨੂੰਨ
ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਗੋਦ ਲੈਣ ਵਾਲੀ ਮਾਂ ਨੂੰ ਬੱਚੇ ਦੀ ਉਮਰ ਦੀ ਪ੍ਰਵਾਹ ਕੀਤੇ ਬਿਨਾਂ 12 ਹਫ਼ਤਿਆਂ ਦੀ ਜਣੇਪਾ ਛੁੱਟੀ ਮਿਲਣੀ ਚਾਹੀਦੀ ਹੈ । ਬੈਂਚ ਨੇ ਕਿਹਾ ਕਿ 2020 ਦੇ ਕੋਡ ਦੀ ਧਾਰਾ 60 (4) ਜੋ ਗੋਦ ਲੈਣ ਵਾਲੀ ਮਾਂ ਨੂੰ ਜਣੇਪਾ ਲਾਭਪ੍ਰਾਪਤ ਕਰਨ ਲਈ ਗੋਦ ਲਏ ਗਏ ਬੱਚੇ ਦੀ ਉਮਰ ਤਿੰਨ ਮਹੀਨਿਆਂ ਤੱਕ ਸੀਮਤ ਕਰਦੀ ਹੈ, ਸੰਵਿਧਾਨ ਦੀ ਧਾਰਾ 14 ਅਤੇ 21 ਦੀ ਉਲੰਘਣਾ ਹੈ । ਸਰਵਉੱਚ ਅਦਾਲਤ ਨੇ ਕੇਂਦਰ ਸਰਕਾਰ (Central Government) ਨੂੰ ਇਹ ਵੀ ਕਿਹਾ ਕਿ ਉਹ ਪੈਟਰਨਿਟੀ ਲੀਵ (Paternity Leave) ਨੂੰ ਸਮਾਜਿਕ ਸੁਰੱਖਿਆ ਲਾਭ ਵਜੋਂ ਮਾਨਤਾ ਦੇਣ ਲਈ ਕਾਨੂੰਨ ਲਿਆਵੇ ।
Read More : ਪੀਰੀਅਡ ਦੌਰਾਨ ਪੇਡ ਲੀਵ ਦੀ ਪਟੀਸ਼ਨ ਸੁਪਰੀਮ ਕੋਰਟ ‘ਚ ਰੱਦ









