ਨਸ਼ੇ ਨੂੰ ਲੈਕੇ ਵੱਡੇ ਪੱਧਰ ਤੇ ਸਰਚ ਅਪ੍ਰੇਸ਼ਨ ਲਗਾਤਾਰ ਰਹਿਣਗੇ ਜਾਰੀ- IG ਗੁਰਸ਼ਰਨ ਸਿੰਘ || Punjab News

0
58

ਨਸ਼ੇ ਨੂੰ ਲੈਕੇ ਵੱਡੇ ਪੱਧਰ ਤੇ ਸਰਚ ਅਪ੍ਰੇਸ਼ਨ ਲਗਾਤਾਰ ਰਹਿਣਗੇ ਜਾਰੀ- IG ਗੁਰਸ਼ਰਨ ਸਿੰਘ

ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਪੁਲਿਸ ਵਿਭਾਗ ਚ ਵੱਡੇ ਪੱਧਰ ਤੇ ਬਦਲੀਆਂ ਦਾ ਸਿਲਸਿਲਾ ਜਾਰੀ ਹੈ। ਦੇਖਣ ਚ ਆਇਆ ਸੀ ਕਿ ਕਈ ਮੁਲਾਜ਼ਮ ਇੱਕ ਹੀ ਸੀਟ ਤੇ ਕਈ ਕਈ ਸਾਲ ਤੋਂ ਕੰਮ ਕਰ ਰਹੇ ਸਨ।

ਜਿਨ੍ਹਾਂ ਦੀਆਂ ਬਦਲੀਆਂ ਨਹੀਂ ਹੋਈਆਂ ਸਨ ਤੇ ਕਈ ਆਪਣੀ ਪਸੰਦ ਦੀ ਜਗ੍ਹਾ ਚੁਣ ਕੇ ਉਥੇ ਬਦਲੀ ਕਰਵਾ ਕੇ ਤੈਨਾਤ ਸਨ ।ਇਨ੍ਹਾਂ ਬਦਲੀਆਂ ਪਿੱਛੇ ਵੱਡੀ ਵਜ੍ਹਾ ਕੀ ਹੈ ਇਸ ਸਬੰਧੀ ਅੱਜ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਫਰੀਦਕੋਟ ਡੀਆਈਜੀ ਰੇਂਜ ਦੇ ਆਈਜੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਫਰੀਦਕੋਟ ਰੇਂਜ ਅਧੀਨ ਪੈਂਦੇ ਤਿੰਨ ਜ਼ਿਲੇ ਜਿਨ੍ਹਾਂ ਚ ਫਰੀਦਕੋਟ,ਮੋਗਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲਿਆ ਦੇ ਕਰੀਬ 2000 ਮੁਲਾਜ਼ਮਾਂ ਜਿਨ੍ਹਾਂ ਚ ਹੋਮਗਾਰਡ ਦੇ ਜਵਾਨ ਤੋਂ ਲੈਕੇ ਇੰਸਪੈਕਟਰ ਲੇਵਲ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਜਿੰਨਾ ਚ ਕੁੱਝ ਨੂੰ ਜ਼ਿਲੇ ਅੰਦਰ ਹੀ ਬਦਲਿਆ ਗਿਆ।

ਇਹ ਵੀ ਪੜ੍ਹੋ ਪੱਛਮੀ ਬੰਗਾਲ ਰੇਲ ਹਾਦਸਾ; ਹੁਣ ਤੱਕ 15 ਲੋਕਾਂ ਦੀ ਹੋਈ ਮੌ,ਤ, ਰੇਲ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ

ਕੁੱਝ ਦੀ ਇੰਟਰ ਰੇਂਜ ਬਦਲੀਆਂ ਕੀਤੀਆਂ ਗਈਆਂ ਹਨ ਇਸੇ ਤਰਾਂ ਬਾਕੀ ਰੇਂਜ ਚ ਵੀ ਵੱਡੀ ਪੱਧਰ ਤੇ ਬਦਲੀਆਂ ਕੀਤੀਆਂ ਗਈਆਂ ਹਨ। ਜਿਸ ਦਾ ਮਕਸਦ ਪੁਲਸਿੰਗ ਚ ਚੁਸਤੀ ਅਤੇ ਦਰੁਸਤੀ ਲਿਆਉਂਣਾ ਹੈ ਨਾਲ ਹੀ ਪਬਲਿਕ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਚੋਣਾਂ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਹੋਣ ਤੋਂ ਬਾਅਦ ਹੁਣ ਪੁਲਿਸ ਦਾ ਟੀਚਾ ਨਸ਼ਾ ਖਤਮ ਕਰਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਠੱਲ ਪਾਉਨਾ ਹੈ

। ਜਿਸ ਲਈ ਲਾਗਾਤਰ ਸਾਡੇ ਵੱਲੋਂ ਸਰਚ ਅਪ੍ਰੇਸ਼ਨ ਦੇ ਨਾਲ ਨਾਲ ਰੇਡਜ਼ ਕੀਤੀਆਂ ਜਾ ਰਹੀਆਂ ਹਨ ਅਤੇ ਸ਼ੱਕੀ ਲੋਕਾਂ ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਸੂਬੇ ਅੰਦਰ ਅਪਰਾਧ ਨੂੰ ਠੱਲ ਪਾਈ ਜਾ ਸਕੇ।ਉਨ੍ਹਾਂ ਕਿਹਾ ਕਿ ਫਰੀਦਕੋਟ ਰੇਂਜ ਅੰਦਰ ਪਿਛਲੇ ਦਿਨੀ ਚਲੇ ਸਰਚ ਅਭਿਆਨ ਅਤੇ ਰੇਡਜ਼ ਦੌਰਾਨ NDPC ਐਕਟ ਅਤੇ ਆਬਕਾਰੀ ਐਕਟ ਅਧੀਨ 25 ਤੋਂ ਜਿਆਦਾ ਮਾਮਲੇ ਦਰਜ਼ ਕੀਤੇ ਗਏ ਅਤੇ 1.2 ਕਿਲੋਗਰਾਮ ਨਸ਼ੀਲਾ ਪਾਊਡਰ ਵੀ ਬ੍ਰਾਮਦ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਸਾਡਾ ਮੁੱਖ ਮਕਸਦ ਨਸ਼ੇ ਦੀ ਸਪਲਾਈ ਲਾਈਨ ਨੂੰ ਖਤਮ ਕਰਨਾ ਹੈ ਅਤੇ ਦੂਜੇ ਪਾਸੇ ਨਸ਼ਾ ਕਰਨ ਵਾਲਿਆਂ ਨਾਲ ਕੌਂਸਲਿੰਗ ਕਰ ਉਨ੍ਹਾਂ ਦੇ ਇਲਾਜ ਚ ਸਹਾਇਤਾ ਕਰਨਾ ਹੈ ਤਾਂ ਜੋ ਪੰਜਾਬ ਨੂੰ ਨਸ਼ਾਂ ਮੁਕਤ ਕੀਤਾ ਜਾ ਸਕੇ।

LEAVE A REPLY

Please enter your comment!
Please enter your name here