ਨਿਸ਼ਾਨੇਬਾਜ਼ ਮਨੂ ਭਾਕਰ 1 ਹੋਰ ਤਗਮੇ ਦੀ ਦੌੜ ‘ਚ, ਫਾਈਨਲ ‘ਚ ਪਹੁੰਚੀ ਮਿਕਸਡ ਟੀਮ
ਸ਼ੂਟਰ ਰਮਿਤਾ ਜਿੰਦਲ ਸੋਮਵਾਰ ਨੂੰ ਪੈਰਿਸ ਓਲੰਪਿਕ ‘ਚ ਆਯੋਜਿਤ 10 ਮੀਟਰ ਰਾਈਫਲ ਮੁਕਾਬਲੇ ਦੇ ਫਾਈਨਲ ਮੁਕਾਬਲੇ ‘ਚ ਆਪਣੇ ਤਗਮੇ ਤੋਂ ਖੁੰਝ ਗਈ ਹੈ। ਉਹ ਸੱਤਵੇਂ ਰੈਂਕ ਨਾਲ ਐਲੀਮੀਨੇਸ਼ਨ ਦੌਰ ਵਿੱਚ ਬਾਹਰ ਹੋ ਗਈ ਸੀ। ਐਤਵਾਰ ਨੂੰ ਹੋਏ ਕੁਆਲੀਫਿਕੇਸ਼ਨ ਰਾਊਂਡ ਵਿੱਚ ਰਮਿਤਾ ਨੇ 631.5 ਅੰਕਾਂ ਨਾਲ ਪੰਜਵਾਂ ਸਥਾਨ ਹਾਸਲ ਕਰਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ।
ਇਹ ਵੀ ਪੜ੍ਹੋ ਪੈਰਿਸ ਓਲੰਪਿਕ ‘ਚ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਕਾਂਸੀ ਦਾ ਤਗਮਾ || Latest News
ਇੱਕ ਦਿਨ ਪਹਿਲਾਂ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਸੋਮਵਾਰ ਨੂੰ, ਉਸਨੇ 25 ਮੀਟਰ ਪਿਸਟਲ ਮਿਕਸਡ ਈਵੈਂਟ ਵਿੱਚ ਸਰਬਜੋਤ ਦੇ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ। ਫਾਈਨਲ ਮੈਚ ਮੰਗਲਵਾਰ ਨੂੰ ਖੇਡਿਆ ਜਾਵੇਗਾ।
ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ
20 ਸਾਲਾ ਰਮਿਤਾ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਵਾ ਦੀ ਰਹਿਣ ਵਾਲੀ ਹੈ। ਰਮਿਤਾ ਨੇ 2022 ਦੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤ ਕੇ ਆਪਣੀ ਪਛਾਣ ਬਣਾਈ ਸੀ। ਉਹ ਆਪਣੀ ਕੋਚ ਸੁਮਾ ਸ਼ਿਰੂਰ (ਐਥਨਜ਼ 2004) ਤੋਂ ਬਾਅਦ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਰਾਈਫਲ ਨਿਸ਼ਾਨੇਬਾਜ਼ ਹੈ।