ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਮਾਨ ਸਰਕਾਰ ਨੇ ਲਏ ਅਹਿਮ ਫੈਸਲੇ
ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਵਿੱਤ ਮੰਤਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਨਵੀਂ ਸਿੱਖਿਆ ਨੀਤੀ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨ ਨੀਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ‘ਤੇ ਕਿਸਾਨ ਆਗੂਆਂ ਤੋਂ ਸੁਝਾਅ ਲਏ ਜਾਣਗੇ। ਪੰਜਾਬ ਦੀ ਖੇਤੀ ਨੀਤੀ ਨੂੰ ਲੈ ਕੇ ਚਰਚਾ ਹੋਈ। ਜ਼ਮੀਨੀ ਪਾਣੀ ਬਚਾਉਣ ਲਈ ਵਿਚਾਰ ਚਰਚਾ ਕੀਤੀ। ਨਹਿਰੀ ਪਾਣੀ ਆਖਰੀ ਖੇਤ ਤੱਕ ਲੈ ਕੇ ਜਾਣ ਨੂੰ ਚਰਚਾ ਹੋਈ।
ਤਿੰਨ ਪਹੀਆ ਗੁਡਜ਼ ਵਾਹਨ ਨੂੰ ਰਾਹਤ ਮਿਲੀ ਹੈ। ਪਹਿਲਾਂ ਤਿਮਾਹੀ ਟੈਕਸ ਵਸੂਲਿਆ ਜਾਂਦਾ ਸੀ ਹੁਣ ਸਾਲ ਦਾ ਇਕੱਠਾ ਟੈਕਸ ਲਵਾਂਗੇ। ਨਵੇਂ ਵਾਹਨਾਂ ਉਪਰ 4 ਸਾਲ ਦਾ ਇਕੱਠਾ ਟੈਕਸ ਭਰਨ ‘ਤੇ 10% ਛੋਟ, 8 ਸਾਲ ਦਾ ਇਕੱਠਾ ਟੈਕਸ ਭਰਨ ਵਾਲੇ ਨੂੰ 20% ਛੋਟ ਹੋਵੇਗੀ।
ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਵੈਟ ਵਧਾਉਣ ਦਾ ਫੈਸਲਾ
ਪੰਜਾਬ ਸਰਕਾਰ ਨੇ ਪੈਟਰੋਲ ‘ਤੇ 61 ਪੈਸੇ ਅਤੇ ਡੀਜ਼ਲ ‘ਤੇ 92 ਪੈਸੇ ਦਾ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਵੱਡੀ ਗਰੰਟੀ ਦਿੱਤੀ ਸੀ, ਇਹ ਜਾਰੀ ਰਹੇਗੀ ਪਰ ਚੰਨੀ ਸਰਕਾਰ ਵੱਲੋਂ 7 ਕਿਲੋ ਵਾਟ ਦੀ ਬਿਜਲੀ ਸਬਸਿਡੀ ਖਤਮ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ ED ਦਾ ਵੱਡਾ ਐਕਸ਼ਨ, ਖੰਨਾ ‘ਚ ਕਾਂਗਰਸੀ ਆਗੂ ਨੂੰ ਕੀਤਾ ਗ੍ਰਿਫਤਾਰ || Punjab Update
ਵਿੱਤ ਮੰਤਰੀ ਨੇ ਵਾਹਨਾਂ ‘ਤੇ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਨਵਾਂ ਵਾਹਨ ਖਰੀਦਣ ਵਾਲਿਆਂ ‘ਤੇ 4 ਸਾਲ ਤੱਕ ਸੰਯੁਕਤ ਟੈਕਸ ਅਦਾ ਕਰਨ ਵਾਲੇ ਨੂੰ 10 ਫੀਸਦੀ ਛੋਟ ਮਿਲੇਗੀ, ਜੋ 8 ਸਾਲ ਇਕੱਠੇ ਟੈਕਸ ਅਦਾ ਕਰੇਗਾ, ਉਸ ਨੂੰ 20 ਫੀਸਦੀ ਛੋਟ ਮਿਲੇਗੀ। ਅਜਿਹੇ ‘ਚ ਲੋਕਾਂ ਦੀ ਲੁੱਟ-ਖਸੁੱਟ ਖਤਮ ਹੋ ਜਾਵੇਗੀ।