ਚੱਲਦੀ ਰੇਲਗੱਡੀ ਤੋਂ ਡਿੱਗਣ ਨਾਲ ਵਿਅਕਤੀ ਦੀ ਮੌ.ਤ
ਫਾਜ਼ਿਲਕਾ ਦੇ ਪਿੰਡ ਘੱਲੂ ਨੇੜੇ ਚੱਲਦੀ ਰੇਲਗੱਡੀ ਤੋਂ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਕਾਲਾ ਸਿੰਘ ਵਜੋਂ ਹੋਈ ਹੈ। ਜੋ ਕਿ ਪਿੰਡ ਢੰਡੀ ਕਦੀਮ, ਜਲਾਲਾਬਾਦ ਦਾ ਰਹਿਣ ਵਾਲਾ ਸੀ।ਇਹ ਘਟਨਾ ਉਦੋਂ ਵਾਪਰੀ ਜਦੋਂ ਕਾਲਾ ਸਿੰਘ ਆਪਣੀ ਪਤਨੀ ਸੁਰਜੀਤਾ ਅਤੇ ਇੱਕ ਰਿਸ਼ਤੇਦਾਰ ਨਾਲ ਫ਼ਾਜ਼ਿਲਕਾ ਤੋਂ ਬੀਕਾਨੇਰ ਮਜ਼ਦੂਰ ਵਜੋਂ ਕੰਮ ਕਰਨ ਜਾ ਰਿਹਾ ਸੀ।
34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ 65 ਮੈਂਬਰੀ ਡੈਲੀਗੇਸ਼ਨ ਪਾਕਿਸਤਾਨ ਪੁੱਜਾ || Today News
ਜਦੋਂ ਰੇਲਗੱਡੀ ਪਿੰਡ ਘੱਲੂ ਪਹੁੰਚੀ, ਤਾਂ ਕਾਲਾ ਸਿੰਘ ਨੂੰ ਘਬਰਾਹਟ ਹੋਣ ਲੱਗੀ। ਉਹ ਉਲਟੀ ਕਰਨ ਲਈ ਡੱਬੇ ਦੀ ਖਿੜਕੀ ਕੋਲ ਗਿਆ,ਜਿੱਥੇ ਉਸਨੂੰ ਚੱਕਰ ਆਏ ਅਤੇ ਉਹ ਚੱਲਦੀ ਰੇਲਗੱਡੀ ਤੋਂ ਹੇਠਾਂ ਡਿੱਗ ਪਿਆ। ਇੱਕ ਯਾਤਰੀ ਨੇ ਤੁਰੰਤ ਚੇਨ ਖਿੱਚ ਦਿੱਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਦੋ ਬੱਚਿਆਂ ਦਾ ਪਿਤਾ ਸੀ ਮ੍ਰਿਤਕ ਵਿਅਕਤੀ
ਮ੍ਰਿਤਕ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਅਤੇ ਦੋ ਬੱਚਿਆਂ ਦਾ ਪਿਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਅਬੋਹਰ ਜੀਆਰਪੀ ਦੇ ਏਐਸਆਈ ਭਜਨ ਲਾਲ ਅਤੇ ਹੈੱਡ ਕਾਂਸਟੇਬਲ ਰਾਜੇਸ਼ ਕੁਮਾਰ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਲਾਸ਼ ਨੂੰ ਅਬੋਹਰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ।