ਨਜਾਇਜ਼ ਪਿਸਤੌਲ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
ਥਾਣਾ ਸਾਹਨੇਵਾਲ ਦੀ ਪੁਲਿਸ ਨੇ 32 ਬੋਰ ਦੀ ਨਜਾਇਜ਼ ਪਿਸਤੌਲ ਅਤੇ ਦੋ ਜਿੰਦਾਂ ਕਾਰਤੂਸਾਂ ਸਮੇਤ ਸੁਨੀਲ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏਐਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਸਬੰਧੀ ਜੁਗਿਆਣਾ ਪੁੱਲ ਦੇ ਲਾਗੇ ਮੌਜੂਦ ਸੀ।
ਕਿਸਾਨੀ ਸੰਕਟ ਨੂੰ ਹੱਲ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਬਾਗ਼ਬਾਨੀ ਵਿਭਾਗ: ਮੋਹਿੰਦਰ ਭਗਤ || Punjab News
ਇਸੇ ਦੌਰਾਨ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਮੁਲਜ਼ਮ ਸੁਨੀਲ ਯਾਦਵ ਨੂੰ 32 ਬੋਰ ਦੀ ਦੇਸੀ ਪਿਸਤੌਲ ਅਤੇ ਦੋ ਜਿੰਦਾਂ ਕਾਰਤੂਸਾਂ ਸਮੇਤ ਹਿਰਾਸਤ ਵਿੱਚ ਲਿਆ। ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸਨੇ ਇਸ ਹਥਿਆਰ ਦੀ ਵਰਤੋਂ ਕਿੱਥੇ ਕਰਨੀ ਸੀ ਪੁਲਿਸ ਇਸ ਸਬੰਧੀ ਵੀ ਜਾਣਕਾਰੀਆਂ ਹਾਸਿਲ ਕਰ ਰਹੀ ਹੈ। ਫਿਲਹਾਲ ਲੁਧਿਆਣਾ ਦਮ ਪੁਲਿਸ ਨੇ ਮੁਲਜ਼ਮ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।