Malaysia Open 2022: ਸ਼ਾਨਦਾਰ ਜਿੱਤ ਨਾਲ ਦੂਜੇ ਰਾਊਂਡ ‘ਚ ਪਹੁੰਚੀ ਪੀਵੀ ਸਿੰਧੂ, ਸਾਇਨਾ ਨੇਹਵਾਲ ਟੂਰਨਾਮੈਂਟ ਤੋਂ ਹੋਈ ਬਾਹਰ

0
167

ਭਾਰਤੀ ਮਹਿਲਾ ਬੈਡਮਿੰਟਨ ਦੀਆਂ ਦੋ ਮਹਾਨ ਖਿਡਾਰਨਾਂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਵਿਚਾਲੇ ਮਲੇਸ਼ੀਆ ਓਪਨ ਸੁਪਰ 750 ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਮੁਕਾਬਲਾ ਹੋਇਆ, ਜਿਸ ਵਿੱਚ ਸਿੰਧੂ ਨੇ ਦੂਜੇ ਦੌਰ ਵਿੱਚ ਥਾਂ ਬਣਾਈ ਜਦਕਿ ਸਾਇਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਦੀ 10ਵੇਂ ਨੰਬਰ ਦੀ ਖਿਡਾਰਨ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨੂੰ ਸਿੱਧੇ ਗੇਮਾਂ ‘ਚ 21-13, 21-17 ਨਾਲ ਹਰਾਇਆ ਪਰ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇ ਦੁਨੀਆ ਦੀ 33ਵੇਂ ਨੰਬਰ ਦੀ ਖਿਡਾਰਨ ਅਮਰੀਕਾ ਦੀ ਆਈਰਿਸ ਵਾਂਗ ਨੂੰ 11-21, 17-21 ਨਾਲ ਹਰਾਇਆ।

ਸੱਤਵਾਂ ਦਰਜਾ ਪ੍ਰਾਪਤ ਸਿੰਧੂ ਦਾ ਅਗਲਾ ਮੁਕਾਬਲਾ 21 ਸਾਲਾ ਥਾਈਲੈਂਡ ਦੀ ਫਿਟਯਾਪੋਰਨ ਚਾਇਵਾਨ ਨਾਲ ਹੋਵੇਗਾ, ਜੋ ਵਿਸ਼ਵ ਜੂਨੀਅਰ ਰੈਂਕਿੰਗ ਵਿੱਚ ਵਿਸ਼ਵ ਦੀ ਨੰਬਰ ਇੱਕ ਰਹੀ ਹੈ ਅਤੇ ਬੈਂਕਾਕ ਵਿੱਚ ਉਬੇਰ ਕੱਪ ਵਿੱਚ ਥਾਈਲੈਂਡ ਦੀ ਕਾਂਸੀ ਤਮਗਾ ਜੇਤੂ ਟੀਮ ਦਾ ਵੀ ਹਿੱਸਾ ਸੀ। ਬੀ ਸੁਮੀਤ ਰੈੱਡੀ ਅਤੇ ਅਸ਼ਵਨੀ ਪੋਨੱਪਾ ਦੀ ਮਿਕਸਡ ਡਬਲਜ਼ ਜੋੜੀ ਵੀ 52 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ਵਿੱਚ ਵਿਸ਼ਵ ਦੀ 21ਵੇਂ ਨੰਬਰ ਦੀ ਹਾਲੈਂਡ ਦੀ ਰੋਬਿਨ ਟੇਬਲਿੰਗ ਅਤੇ ਸੇਲੇਨਾ ਪੀਕ ਦੀ ਜੋੜੀ ਤੋਂ 15-21, 21-19, 17-21 ਨਾਲ ਹਾਰ ਗਈ।

LEAVE A REPLY

Please enter your comment!
Please enter your name here